ਚੰਡੀਗੜ੍ਹ: ਕੋਰੋਨਾ ਮਹਾਮਾਰੀ ਕਾਰਨ ਭਾਵੇਂ ਹੀ ਥੀਏਟਰਜ਼ ਬੰਦ ਹਨ ਪਤ ਆਏ ਦਿਨ ਕਿਸੇ ਨਾ ਕਿਸੇ ਫ਼ਿਲਮ ਦੀ ਅਨਾਉਂਸਮੈਂਟ ਜ਼ਰੂਰ ਸੁਨਣ ਨੂੰ ਮਿਲਦੀ ਹੈ। ਡਾਇਰੈਕਟਰ-ਲੇਖਕ ਜਗਦੀਪ ਸਿੱਧੂ ਜੋ ਐਮੀ ਵਿਰਕ ਅਤੇ ਸਰਗੁਣ ਮਹਿਤਾ ਨਾਲ ‘ਕਿਸਮਤ 2’ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਨੇ ਆਪਣੀ ਅਗਲੀ ਫ਼ਿਲਮ ਦੀ ਅਨਾਉਂਸਮੈਂਟ ਕਰ ਦਿੱਤੀ ਹੈ।
ਇਹ ਫਿਲਮ ਬਾ-ਕਮਾਲ ਅਵਾਜ਼ ਦੇ ਬਾਦਸ਼ਾਹ ਮਰਹੂਮ ਸੁਰਜੀਤ ਬਿੰਦਰਖੀਆ ਦੀ ਲਾਈਫ ਨਾਲ ਜੁੜੀ ਹੋ ਸਕਦੀ ਹੈ। ਮੋਹ’ ਦੇ ਸਿਰਲੇਖ ਨਾਲ ਇਸ ਫਿਲਮ ਵਿੱਚ ਮੁੱਖ ਮਹਿਮਾਨ ਵਜੋਂ ਮਰਹੂਮ ਸੁਰਜੀਤ ਬਿੰਦਰਖੀਆ ਦੇ ਬੇਟੇ ਗਿਤਾਜ਼ ਬਿੰਦਰਖੀਆ ਹੋਣਗੇ।ਗਿਤਾਜ਼ ਦੀ ਗਾਇਕ ਦੇ ਤੌਰ ‘ਤੇ ਇੰਡਸਟਰੀ ‘ਚ ਪਛਾਣ ਬਣੀ ਹੋਈ ਹੈ ਤੇ ਗਿਤਾਜ਼ ਨੇ ਇਸ ਤੋਂ ਪਹਿਲਾ ਸਾਲ 2013 ‘ਚ ਫਿਲਮ ‘just u & me’ ਕੀਤੀ ਸੀ। ਉਸ ਵੇਲੇ ਜਗਦੀਪ ਸਿੱਧੂ ਨੇ ਇਸ ਫਿਲਮ ਦੇ ਡਾਇਲਾਗ ਲਿਖੇ ਸਨ। ਫਿਲਹਾਲ ਇਸ ਫਿਲਮ ਦੀ ਬਾਕੀ ਕਾਸਟ ਤੇ ਰਾਈਟਰ ਬਾਰੇ ਖੁਲਾਸਾ ਨਹੀਂ ਕੀਤਾ ਗਿਆ।
ਖਬਰ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕਰਦੇ ਹੋਏ ਜਗਦੀਪ ਸਿੱਧੂ ਨੇ ਲਿਖਿਆ ਕਿੱਸਮਤ 2 ਤੋਂ ਬਾਅਦ ਮੇਰੀ ਅਗਲੀ ਦਿਸ਼ਾ ਨਿਰਦੇਸ਼ਕ ਫਿਲਮ # ਮੋਹ’ ਨਾਲ @ ਗੀਤਾਜ਼ ਬਿੰਦਰਖੀਆ 🤗🤗🤗 ਲਵ ਯੂ ਵੀਰ… ❤️ ”
ਫਿਲਮ ਦੀ ਅਨਾਉਂਸਮੈਂਟ ਤੋਂ ਬਾਅਦ ਕਈ ਹਸਤੀਆਂ ਨੇ ਵੀ ਕਮੈਂਟ ਕੀਤਾ।
ਗੁਰਨਾਮ ਭੁੱਲਰ ਨੇ ਲਿਖਿਆ - “ਤੇਰੀ ਸੋਚ ਨੂੰ ਤੇਰੇ ਹੋਂਸਲੇ ਨੂੰ ਸਲਾਮ, ਪਿਆਰ ਤੈਨੂੰ ❤️”