ਕੀ ਬੱਬੂ ਮਾਨ ਵੀ ਹੁਣ ਸਿਆਸਤ ‘ਚ ਰੱਖਣਗੇ ਪੈਰ? ਰਾਘਵ ਚੱਢਾ ਨਾਲ ਕੀਤੀ ਮੁਲਾਕਾਤ

TeamGlobalPunjab
1 Min Read

ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੇ ‘ਆਮ ਆਦਮੀ ਪਾਰਟੀ’ ਦੇ ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਨੇ ਸਿਆਸੀ ਗਲਿਆਰਿਆਂ ‘ਚ ਨਵੀਂ ਚਰਚਾ ਛੇੜ ਦਿੱਤੀ ਹੈ ਹਾਲਾਂਕਿ ਅਜੇ ਇਹ ਸਾਫ ਨਹੀਂ ਹੈ ਕਿ ਬੱਬੂ ਮਾਨ ਸਿਆਸਤ ਵਿੱਚ ਐਂਟਰੀ ਕਰਨਗੇ ਜਾਂ ਨਹੀਂ।

ਰਾਘਵ ਚੱਢਾ ਨੇ ਇਸ ਮੁਲਾਕਾਤ ਦੀ ਇਕ ਤਸਵੀਰ ਆਪਣੇ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਿਆਂ ਲਿਖ਼ਿਆ ਹੈ ਕਿ ‘ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਸਤਾਦ ਬੱਬੂ ਮਾਨ ਨਾਲ ਮੁਲਾਕਾਤ ਕੀਤੀ। ਪੰਜਾਬ ਦੇ ਹਾਲਾਤ ਬਾਰੇ ਉਨ੍ਹਾਂ ਨਾਲ ਡੂੰਘੀ ਚਰਚਾ ਹੋਈ।’

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬੱਬੂ ਮਾਨ ਅਤੇ ਕੁਝ ਹੋਰ ਸ਼ਖਸੀਅਤਾਂ ਨੇ ‘ਜੂਝਦਾ ਪੰਜਾਬ’ ਨਾਂਅ ਦੀ ਇਕ ਸੰਸਥਾ ਦਾ ਗਠਨ ਕੀਤਾ ਸੀ ਪਰ ਇਹ ਕਿਹਾ ਗਿਆ ਸੀ ਕਿ ਇਹ ਸੰਸਥਾ ਸਿੱਧੇ ਤੌਰ ’ਤੇ ਸਿਆਸਤ ਕਰਨ ਦੀ ਥਾਂ ਸਿਆਸੀ ਪਾਰਟੀਆਂ ਨੂੰ ਸਵਾਲ ਕਰਦੇ ਹੋਏ ਉਨ੍ਹਾਂ ਦਾ ਸਿਆਸੀ ਏਜੰਡਾ ‘ਸੈਟ’ ਕਰਨ ਦੀ ਭੂਮਿਕਾ ਨਿਭਾਏਗੀ।

Share this Article
Leave a comment