‘ਗਦਰ 2’ ਦੀ ਸ਼ੂਟਿੰਗ ਦੌਰਾਨ ਪਿੰਡ ਦਾ ਵੀਡੀਓ ਵਾਇਰਲ

Rajneet Kaur
2 Min Read

ਨਿਊਜ਼ ਡੈਸਕ: ਫਿਲਮ ‘ਗਦਰ 2’ ਦੇ ਤਾਰਾ ਅਤੇ ਸਕੀਨਾ ਨੂੰ ਇਕ ਵਾਰ ਫਿਰ ਪਰਦੇ ‘ਤੇ ਦੇਖਣ ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਇਹ ਫਿਲਮ 11 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਫੈਨਜ਼ ਦੇ ਕਈ ਵੀਡੀਓਜ਼ ਅਤੇ ਫੋਟੋਜ਼ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੇ ਹਨ। ਇਨ੍ਹਾਂ ਵੀਡੀਓਜ਼ ‘ਚ ਤਾਰਾ ਅਤੇ ਸਕੀਨਾ ਨੂੰ ਦੇਖ ਕੇ ਪ੍ਰਸ਼ੰਸਕਾਂ ਲਈ 22 ਸਾਲ ਪੁਰਾਣੀਆਂ ਯਾਦਾਂ ਫਿਰ ਤੋਂ ਤਾਜ਼ਾ ਹੋ ਗਈਆਂ ਹਨ। ਇਸ ਦੇ ਨਾਲ ਹੀ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਸੰਨੀ ਦਿਓਲ ਦੇ ਪਿੰਡ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਸੰਨੀ ਪਿੰਡ ‘ਚ ਅਜਿਹੇ ਲੁੱਕ ‘ਚ ਨਜ਼ਰ ਆਏ ਕਿ ਪਿੰਡ ਵਾਲੇ ਉਸ ਨੂੰ ਪਛਾਣ ਵੀ ਨਹੀਂ ਸਕੇ।

ਇਸ ਵੀਡੀਓ ਵਿੱਚ ਤੁਸੀਂ ਦੇਖੋਂਗੇ ਕਿ ਇੱਕ ਵਿਅਕਤੀ ਬੈਲ ਗੱਡੀ ਚਲਾਉਂਦਾ ਨਜ਼ਰ ਆ ਰਿਹਾ ਹੈ। ਉਸ ਨੂੰ ਦੇਖ ਕੇ ਸੰਨੀ ਦਿਓਲ (ਤਾਰਾ ਸਿੰਘ) ਉਸ ਨੂੰ ਰੋਕਦਾ ਹੈ। ਇਹ ਵਿਅਕਤੀ ਸੰਨੀ ਦਿਓਲ ਨੂੰ ਬਹੁਤ ਧਿਆਨ ਨਾਲ ਦੇਖ ਰਿਹਾ ਹੈ। ਇਸ ਤੋਂ ਬਾਅਦ ਸੰਨੀ ਦਿਓਲ ਵਿਅਕਤੀ ਨਾਲ ਹੱਥ ਮਿਲਾਉਂਦੇ ਹਨ। ਇਹ ਵਿਅਕਤੀ ਸੰਨੀ ਨੂੰ ਕਹਿੰਦਾ ਹੈ ਕਿ ਤੁਸੀਂ ਸੰਨੀ ਦਿਓਲ ਵਰਗੇ ਲੱਗਦੇ ਹੋ? ਇਸ ਦੇ ਜਵਾਬ ‘ਚ ਸੰਨੀ ਦਿਓਲ ਦਾ ਕਹਿਣਾ ਹੈ ਕਿ ਉਹ ਉਹੀ ਹਨ। ਇਸ ਤੋਂ ਬਾਅਦ ਉਹ ਹੱਸਣ ਲੱਗ ਪੈਂਦਾ ਹੈ।

ਇਸ ਤੋਂ ਬਾਅਦ ਇਹ ਵਿਅਕਤੀ ਸੰਨੀ ਦਿਓਲ ਨੂੰ ਕਹਿੰਦਾ ਹੈ ਕਿ ਮੈਂ ਤੁਹਾਡੇ ਪਿਤਾ ਦੀਆਂ ਵੀਡੀਓਜ਼ ਬਹੁਤ ਦੇਖਦਾ ਹਾਂ। ਇਸ ਵੀਡੀਓ ਨੂੰ ਸੰਨੀ ਦਿਓਲ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੰਨੀ ਦਿਓਲ ਨੇ ਕੈਪਸ਼ਨ ‘ਚ ਲਿਖਿਆ- ‘ਅਹਿਮਦਨਗਰ ‘ਚ ਗਦਰ ਦੀ ਸ਼ੂਟਿੰਗ ਦੌਰਾਨ।’ ਦੱਸ ਦੇਈਏ ਕਿ ਤਾਰਾ ਸਿੰਘ ਅਤੇ ਸਕੀਨਾ ਦੀ ਪ੍ਰੇਮ ਕਹਾਣੀ ਨੇ 22 ਸਾਲ ਪਹਿਲਾਂ ਹਲਚਲ ਮਚਾ ਦਿੱਤੀ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment