ਸੁਖਦੇਵ ਢੀਂਡਸਾ ਨੇ ਸੁਖਬੀਰ ਵਿਰੁੱਧ ਖੋਲ੍ਹਿਆ ਮੋਰਚਾ, ਕਿਹਾ ਜਦ ਤੱਕ ਐਸਜੀਪੀਸੀ ਅਜ਼ਾਦ ਨਹੀਂ ਹੁੰਦੀ ਸੰਘਰਸ਼ ਜਾਰੀ ਰਹੇਗਾ

TeamGlobalPunjab
2 Min Read

ਨਾਭਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਡਸਾ ਨੇ ਇੰਨੀ ਦਿਨੀਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਲੈ ਕੇ ਸਖਤ ਰੁੱਖ ਅਖਤਿਆਰ ਕੀਤਾ ਹੋਇਆ ਹੈ। ਇਸੇ ਸਿਲਸਿਲੇ ‘ਚ ਅੱਜ ਇੱਕ ਵਾਰ ਫਿਰ ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਲੰਮੇ ਹੱਥੀਂ ਲਿਆ। ਵੱਡੇ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਪਾਰਟੀ ਕਦੇ ਜਿੱਤ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਪਟਿਆਲਾ ਵਿਖੇ ਸੁਖਬੀਰ ਬਾਦਲ ਕਾਗਰਸ ਖਿਲਾਫ ਰੈਲੀ ਕਰ ਰਹੇ ਹਨ ਉਹ ਆਪਣੇ ਤੋਰ ‘ਤੇ ਕਰ ਰਹੇ ਹਨ ਉਸ ਵਿਚ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀ। ਸੁਖਦੇਵ ਢੀਡਸਾ ਨੇ ਕਿਹਾ ਕਿ ਉਨ੍ਹਾਂ ਨੂੰ ਰੈਲੀ ਵਿਚ ਬੁਲਾਈਆ ਨਹੀ ਗਿਆ।

ਸਖਦੇਵ ਢੀਡਸਾ ਨੇ ਕਿਹਾ ਕਿ ਮੈ ਅਕਾਲੀ ਹਾ ਪਰ ਮੈ ਨਰਾਜ ਹਾ ਅਤੇ ਨਰਾਜ ਰਹਾਗਾ। ਉਨ੍ਹਾਂ ਇਸ ਦਾ ਕਾਰਨ ਦੱਸਿਆ ਕਿ ਅੱਜ ਅਕਾਲੀ ਦਲ ਆਪਣੀਆਂ ਲੀਹਾਂ ਤੋਂ ਉਤਰ ਗਿਆ ਹੈ ਅਤੇ ਜਿੰਨਾ ਸਮਾਂ ਅਕਾਲੀ ਦਲ ਵਿਚ ਸੁਧਾਰ ਨਹੀ ਆਉਦਾ ਅਤੇ ਐਸਜੀਪੀਸੀ ਨੂੰ ਅਜਾਦ ਨਹੀ ਕੀਤਾ ਜਾਂਦਾ ਉਦੋ ਤੱਕ ਸੰਘਰਸ਼ ਜਾਰੀ ਰਹੇਗਾ।

ਸੁਖਦੇਵ ਢੀਡਸਾ ਨੇ ਕਿਹਾ ਕਿ ਮੈ ਰਾਜ ਸਭਾ ਮੈਬਰ ਰਿਹਾ ਹਾ ਮੈ ਪਾਰਟੀ ਲਈ ਕੁਰਬਾਨੀਆ ਦਿੱਤੀਆ ਹਨ ਅਤੇ ਸੁਖਬੀਰ ਬਾਦਲ ਦੀ ਕੋਈ ਕੁਰਬਾਨੀ ਨਹੀ

ਢੀਡਸਾ ਨੇ ਪੰਜਾਬ ਸਰਕਾਰ ਤੇ ਤੰਜ ਕਸਦਿਆ ਕਿਹਾ ਕਿ ਸਰਕਾਰ ਨੇ ਕੋਈ ਅਪਣਾ ਵਾਅਦਾ ਪੂਰਾ ਨਹੀ ਕੀਤਾ ਅਤੇ ਕਿਸਾਨ ਅਤੇ ਹਰ ਵਰਗ ਦੁਖੀ ਹੈ ਅਤੇ ਅਧਿਆਪਕਾ ਤੇ ਲਾਠੀਆ ਵਰਾਈਆ।

- Advertisement -

Share this Article
Leave a comment