ਜਦੋਂ 2 ਕੇਲਿਆਂ ਨੇ ਕਈਆਂ ਨੂੰ ਪਾਇਆ ਗਧੀ ਗੇੜ ‘ਚ, ਹਜ਼ਾਰਾਂ ਲੋਕਾਂ ਨੇ ਦੇਖਿਆ ਤਮਾਸ਼ਾ, ਤੇ ਕਈਆਂ ਨੇ ਕੀਤੇ ਕਾਗਜ਼ ਕਾਲੇ

TeamGlobalPunjab
2 Min Read

ਚੰਡੀਗੜ੍ਹ :  ਇੰਨੀ ਦਿਨੀਂ ਸਬਜੀਆਂ ਅਤੇ ਫਲਾਂ ਦੀਆਂ ਕੀਮਤਾਂ ਅਸਮਾਨ ਛੂਹਣ ਲੱਗ ਪਈਆਂ ਹਨ. ਜਿਸ ਨੇ ਲੋਕਾਂ ਦੇ ਨੱਕ ‘ਚ ਦਮ ਕੀਤਾ ਹੋਇਆ ਹੈ। ਇੱਕ ਤਾਂ ਕੀਮਤਾਂ ਵੱਧ ਉੱਪਰੋਂ ਜੇਕਰ ਕੋਈ ਤੁਹਾਡੇ ਤੋਂ ਜੀਐਸਟੀ ਦੇ ਨਾਮ ‘ਤੇ ਜਿਆਦਾ ਰੁਪਏ ਵਸੂਲ ਲਵੇ ਫਿਰ ਤੁਸੀਂ ਕੀ ਕਰੋਗੇ? ਕੁਝ ਅਜਿਹੇ ਹੀ ਮਾਮਲੇ ਨਾਲ ਅੱਜ ਅਸੀਂ ਤੁਹਾਨੂੰ ਜਾਣੂ ਕਰਵਾਉਣ ਜਾ ਰਹੇ ਹਾਂ। ਦਰਅਸਲ ਇਹ ਮਾਮਲਾ ਸਥਾਨਕ ਪੰਜ ਤਾਰਾ ਹੋਟਲ ਦਾ ਹੈ ਜਿੱਥੇ ਇੱਕ ਅਦਾਕਾਰ ਰਾਹੁਲ ਬੋਸ ਨੇ ਜਦੋਂ ਬੀਤੇ ਦਿਨੀਂ 2 ਤਾਜ਼ੇ ਕੇਲੇ ਆਰਡਰ ਕੀਤੇ ਤਾਂ ਹੋਟਲ ਵਾਲੇ ਨੇ ਉਸ ਕੋਲੋਂ ਉਨ੍ਹਾਂ 2 ਤਾਜ਼ੇ ਕੇਲਿਆਂ ਦੇ 442 ਰੁਪਏ ਵਸੂਲ ਲਏ। ਜਿਸ ਤੋਂ ਬਾਅਦ ਗੁੱਸੇ ‘ਚ ਆਏ ਬੋਸ ਨੇ ਇਹ ਸਾਰਾ ਮਾਮਲਾ ਇੱਕ ਵੀਡੀਓ ਬਿਆਨ ਰਾਹੀਂ ਆਪਣੇ ਟਵੀਟਰ ਹੈਂਡਲ ‘ਤੇ ਸ਼ੇਅਰ ਕਰ ਦਿੱਤਾ। ਜਿਸ ਦੀ ਚਾਰੇ ਪਾਸੇ ਨਿੰਦਾ ਹੁੰਦਿਆਂ ਦੇਖ ਆਬਕਾਰੀ ਅਤੇ ਕਰ ਵਿਭਾਗ ਤੁਰੰਤ ਹਰਕਤ ਵਿੱਚ ਆ ਗਿਆ ਤੇ ਵਿਭਾਗ ਨੇ ਬੋਸ ਕੋਲੋਂ ਕੇਲਿਆਂ ‘ਤੇ ਜੀਐਸਟੀ ਵਸੂਲਣ ਦੇ ਦੋਸ਼ ਵਿੱਚ ਉਸ ਹੋਟਲ ਨੂੰ ਸੀਜੀਐਸਟੀ ਕਨੂੰਨ ਦੀ ਧਾਰਾ 11 ਤਹਿਤ ਦੋਸ਼ੀ ਕਰਾਰ ਦਿੰਦਿਆਂ ਹੋਟਲ ‘ਤੇ 25 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਹੈ।

- Advertisement -

ਦਰਅਸਲ ਬੀਤੇ ਦਿਨੀਂ ਜਦੋਂ ਰਾਹੁਲ ਬੋਂਸ ਨੇ ਇਹ ਜਿਆਦਾ ਰੁਪਏ ਵਸੂਲਣ ਵਾਲੀ ਘਟਨਾ ਸਬੰਧੀ ਸੋਸ਼ਲ ਮੀਡੀਆ ‘ਤੇ ਵੀਡੀਓ ਪਾਈ ਸੀ ਤਾਂ ਉਸ ਵੀਡੀਓ ਦੇ ਨਾਲ ਉਸ ਨੇ ਹੋਟਲ ਵੱਲੋਂ ਉਸ ਨੂੰ 2 ਤਾਜ਼ੇ ਕੇਲਿਆਂ ਬਦਲੇ ਦਿੱਤਾ ਗਿਆ ਉਹ ਬਿੱਲ ਵੀ ਪਾ ਦਿੱਤਾ ਸੀ ਜਿਸ ਬਾਰੇ ਆਬਕਾਰੀ ਵਿਭਾਗ ਦਾ ਇਹ ਕਹਿਣਾ ਹੈ ਕਿ ਤਾਜ਼ਾ ਫਲਾਂ ਉੱਤੇ ਜੀਐਸਟੀ ਮਾਫ ਹੋਣ ਦੇ ਬਾਵਜੂਦ ਹੋਟਲ ਵਾਲਿਆਂ ਨੇ ਅਜਿਹਾ ਕਰਕੇ ਸੀਜੀਐਸਟੀ ਕਨੂੰਨ ਦੀ ਧਾਰਾ 11 ਤਹਿਤ ਜ਼ੁਰਮ ਕੀਤਾ ਹੈ। ਦੱਸ ਦਈਏ ਕਿ ਬੋਸ ਵੱਲੋਂ ਸੋਸ਼ਲ ਮੀਡੀਆ ‘ਤੇ ਕੇਲਿਆਂ ਦਾ ਬਿੱਲ ਪਾਉਣ ਤੋਂ ਬਾਅਦ ਸਥਾਨਕ ਡਿਪਟੀ ਕਮਿਸ਼ਨਰ ਨੇ ਫਲਾਂ ਅਤੇ ਸਬਜੀਆਂ ‘ਤੇ ਤਾਜ਼ੇ ਫਲਾਂ ਅਤੇ ਵਸਤੂਆਂ ‘ਤੇ ਜੀਐਸਟੀ (ਸੇਵਾ ਕਰ) ਵਸੂਲੇ ਜਾਣ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਤੇ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।

Share this Article
Leave a comment