ਸੋਨੀਆ ਗਾਂਧੀ ਦੇ ਸੰਸਦੀ ਖੇਤਰ ਰਾਏਬਰੇਲੀ ਪਹੁੰਚੀ ਪ੍ਰਿਯੰਕਾ, ਯੋਗੀ ਸਰਕਾਰ ਨੂੰ ਲਿਆ ਲੰਮੇ ਹੱਥੀਂ

TeamGlobalPunjab
2 Min Read

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਆਪਣੀ ਮਾਂ ਸੋਨੀਆ ਗਾਂਧੀ ਦੇ ਸੰਸਦੀ ਖੇਤਰ ਰਾਏਬਰੇਲੀ ਦੇ ਦੋ ਦਿਨਾਂ ਦੌਰੇ ‘ਤੇ ਐਤਵਾਰ ਨੂੰ ਇੱਥੇ ਪਹੁੰਚੀ ਅਤੇ ਹਨੂੰਮਾਨ ਮੰਦਰ ‘ਚ ਪੂਜਾ ਕੀਤੀ। ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਆਪਣੀ ਮਾਂ ਸੋਨੀਆ ਗਾਂਧੀ ਦੇ ਸੰਸਦੀ ਖੇਤਰ ਰਾਏਬਰੇਲੀ ਦੇ ਦੋ ਦਿਨਾਂ ਦੌਰੇ ‘ਤੇ ਐਤਵਾਰ ਨੂੰ ਇੱਥੇ ਪਹੁੰਚੀ ਅਤੇ ਹਨੂੰਮਾਨ ਮੰਦਰ ‘ਚ ਪੂਜਾ ਕੀਤੀ।ਉੱਤਰ ਪ੍ਰਦੇਸ਼ ਕਾਂਗਰਸ ਦੀ ਮੀਡੀਆ ਇੰਚਾਰਜ ਪ੍ਰਿਯੰਕਾ ਗੁਪਤਾ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਆਪਣੇ ਇਸ ਦੌਰੇ ਦੌਰਾਨ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਣਗੇ। ਪ੍ਰਿਯੰਕਾ ਨੇ ਬੱਚਰਾਵਨ, ਹਰਚੰਦਪੁਰ, ਜਗਦੀਸ਼ਪੁਰ ਪਿੰਡਾਂ ਤੋਂ ਇਲਾਵਾ ਸ਼ਹਿਰ ਦੇ ਸਿਵਲ ਲਾਈਨਜ਼ ਖੇਤਰ ਦਾ ਵੀ ਦੌਰਾ ਕੀਤਾ।

ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅਖ਼ਬਾਰ ਵਿੱਚ ਫ਼ਰਜ਼ੀ ਤਸਵੀਰਾਂ ਵਾਲੇ ਇਸ਼ਤਿਹਾਰ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਲੰਮੇ ਹੱਥੀਂ ਲਿਆ ਹੈ।ਕਾਂਗਰਸ ਦੀ ਜਨਰਲ ਸ ਕੱਤਰ ਤੇ ਯੂਪੀ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ, ‘‘ਉਨ੍ਹਾਂ ਫ਼ਰਜ਼ੀ ਇਸ਼ਤਿਹਾਰ ਦਿੱਤੇ, ਨੌਜਵਾਨਾਂ ਨੂੰ ਲੇਖਪਾਲ ਦੀਆਂ ਫ਼ਰਜ਼ੀ ਨੌਕਰੀਆਂ ਦਿੱਤੀਆਂ ਤੇ ਹੁਣ ਉਹ ਫਲਾਈਓਵਰਾਂ ਤੇ ਫੈਕਟਰੀਆਂ ਦੀਆਂ ਫ਼ਰਜ਼ੀ ਤਸਵੀਰਾਂ ਦੇ ਕੇ ਝੂਠੇ ਵਿਕਾਸ ਦਾ ਦਾਅਵਾ ਕਰ ਰਹੇ ਹਨ। ਉਨ੍ਹਾਂ ਨੂੰ ਨਾ ਤਾਂ ਲੋਕਾਂ ਨਾਲ ਜੁੜੇ ਮਸਲਿਆਂ ਦੀ ਸਮਝ ਹੈ ਤੇ ਨਾ ਹੀ ਉਨ੍ਹਾਂ ਦਾ ਇਨ੍ਹਾਂ ਨਾਲ ਕੋਈ ਲਾਗਾ-ਦੇਗਾ ਹੈ। ਇਹ ਫ਼ਰਜ਼ੀ ਇਸ਼ਤਿਹਾਰਾਂ ਤੇ ਝੂਠੇ ਦਾਅਵਿਆਂ ਦੀ ਸਰਕਾਰ ਹੈ।’’

 

ਯੂਪੀ ਸਰਕਾਰ ਵੱਲੋਂ ਜਾਰੀ ਇਸ ਇਸ਼ਤਿਹਾਰ ਦੀ ਤ੍ਰਿਣਮੂਲ ਕਾਂਗਰਸ ਨੇ ਤਿੱਖੀ ਨੁਕਤਾਚੀਨੀ ਕੀਤੀ ਸੀ। ਪਾਰਟੀ ਦੇ ਸਿਖਰਲੇ ਮੰਤਰੀਆਂ ਤੇ ਆਗੂਆਂ ਨੇ ਆਦਿੱਤਿਆਨਾਥ ’ਤੇ ‘ਬੰਗਾਲ ਦੇ ਬੁਨਿਆਦੀ ਢਾਂਚੇ ਨਾਲ ਜੁੜੀਆਂ ਤਸਵੀਰਾਂ ਚੋਰੀ’ ਕਰਨ ਦਾ ਦੋਸ਼ ਲਾਇਆ ਹੈ।

Share this Article
Leave a comment