ਮੱਧ ਏਸ਼ੀਆ ‘ਚ ਬਲੈਕਆਊਟ, ਤਿੰਨ ਦੇਸ਼ਾਂ ਦੀਆਂ ਰਾਜਧਾਨੀਆਂ ‘ਚ ਛਾਇਆ ਹਨੇਰਾ

TeamGlobalPunjab
1 Min Read

ਇਸਤਾਂਬੁਲ- ਮੱਧ ਏਸ਼ੀਆ ਵਿੱਚ ਵੱਡੇ ਪੈਮਾਨੇ ’ਤੇ ਬਲੈਕਆਊਟ ਹੋ ਗਿਆ ਹੈ। ਰਾਇਟਰਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਕਿਰਗਿਸਤਾਨ ਅਤੇ ਉਜ਼ਬੇਕਿਸਤਾਨ ਦੀਆਂ ਰਾਜਧਾਨੀਆਂ ਦੇ ਨਾਲ-ਨਾਲ ਕਜ਼ਾਕਿਸਤਾਨ ਦੇ ਆਰਥਿਕ ਕੇਂਦਰ ਅਲਮਾਟੀ ਵਿੱਚ ਵੱਡੇ ਪੱਧਰ ‘ਤੇ ਬਿਜਲੀ ਕੱਟਾਂ ਦੀਆਂ ਖਬਰਾਂ ਆਈਆਂ ਹਨ।

ਮੀਡੀਆ ਅਤੇ ਅਧਿਕਾਰੀਆਂ ਨੇ ਦੱਸਿਆ ਕਿ ਬਲੈਕਆਊਟ ਤਿੰਨਾਂ ਦੇਸ਼ਾਂ ਦੇ ਸੂਬਿਆਂ ਵਿੱਚ ਦੂਰ-ਦੂਰ ਤੱਕ ਫੈਲ ਗਿਆ ਹੈ। ਫਿਲਹਾਲ, ਵਿਸਤ੍ਰਿਤ ਜਾਣਕਾਰੀ ਦੀ ਉਡੀਕ ਹੈ। ਦਰਅਸਲ, ਦੱਖਣ-ਪੂਰਬੀ ਯੂਰਪ ਵਿਚ ਠੰਡ ਦਾ ਕਹਿਰ ਆਪਣੇ ਸਿਖਰ ‘ਤੇ ਹੈ। ਇਸ ਕੜਾਕੇ ਦੀ ਠੰਡ ਦਾ ਕਾਰਨ ਪੂਰਬੀ ਮੈਡੀਟੇਰੀਅਨ ਵਿੱਚ ਬਰਫੀਲਾ ਤੂਫਾਨ ਹੈ, ਜਿਸ ਕਾਰਨ ਬਲੈਕਆਊਟ ਦੀ ਸਥਿਤੀ ਬਣ ਗਈ ਹੈ।

ਇਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਯੂਰਪ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚੋਂ ਇੱਕ ਇਸਤਾਂਬੁਲ ਹਵਾਈ ਅੱਡੇ ਨੂੰ ਭਾਰੀ ਬਰਫ਼ਬਾਰੀ ਕਾਰਨ ਬੰਦ ਕਰਨਾ ਪਿਆ। ਇੰਨਾ ਹੀ ਨਹੀਂ ਭਾਰੀ ਬਰਫਬਾਰੀ ਕਾਰਨ ਏਥਨਜ਼ ‘ਚ ਸਕੂਲ ਅਤੇ ਟੀਕਾਕਰਨ ਕੇਂਦਰ ਬੰਦ ਕਰ ਦਿੱਤੇ ਗਏ ਹਨ।

ਕਜ਼ਾਕਿਸਤਾਨ ਵਿੱਚ ਟਰਾਂਜ਼ਿਟ ਲਾਈਨਾਂ ਦੇ ਓਵਰਲੋਡ ਹੋਣ ਕਾਰਨ ਮੱਧ ਏਸ਼ੀਆਈ ਦੇਸ਼ਾਂ ਵਿੱਚ ਬਿਜਲੀ ਕੱਟ ਲੱਗ ਗਏ ਹਨ। ਟਰੈਵਲ ਅਧਿਕਾਰੀਆਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ 2019 ਵਿੱਚ ਇਸਤਾਂਬੁਲ ਦੇ ਪੁਰਾਣੇ ਅਤਾਤੁਰਕ ਹਵਾਈ ਅੱਡੇ ਨੂੰ ਤੁਰਕੀ ਏਅਰਲਾਈਨਜ਼ ਦੇ ਲਈ ਨਵੇਂ ਹੱਬ ਦੇ ਰੂਪ ਵਿੱਚ ਬਦਲਣ ਤੋਂ ਬਾਅਦ ਪਹਿਲੀ ਵਾਰ ਬੰਦ ਕੀਤਾ ਗਿਆ ਹੈ।

Share this Article
Leave a comment