ਨਿਊਜ਼ ਡੈਸਕ: ਪੰਜਾਬ ‘ਚ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ।ਪੁਲਿਸ ਨੇ ਉਨ੍ਹਾਂ ਦੇ ਕਈ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਹੈ।ਇਸ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਪੁਲਿਸ ਕਈ ਬੇਕਸੂਰ ਨੌਜਵਾਨਾਂ ਨੂੰ ਵੀ ਹਿਰਾਸਤ ‘ਚ ਲੈ ਰਹੀ ਹੈ ਅਤੇ ਕਈ ਪੱਤਰਕਾਰਾਂ ਦੇ ਘਰਾਂ ‘ਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।ਕਾਰਵਾਈ ਦੌਰਾਨ ਕਈਆਂ ਦੇ ਸੋਸ਼ਲ਼ ਅਕਾਉਂਟਸ ਵੀ ਬੰਦ ਕਰ ਦਿਤੇ ਗਏ ਹਨ ।ਭਾਈ ਅੰਮ੍ਰਿਤਪਾਲ ਦੇ ਜਿਥੇ ਵਿਰੋਧੀ ਵੀ ਹਨ ਉਥੇ ਉਨ੍ਹਾਂ ਦੇ ਕਈ ਪ੍ਰਸ਼ੰਸਕ ਵੀ ਹਨ।
ਸਿੱਖਾਂ ਪ੍ਰਤੀ ਇਸ ਤਰ੍ਹਾਂ ਦਾ ਰਵਈਆ ਦੇਖ ਕੇ ਵਿਦੇਸ਼ਾਂ ਤੋਂ ਵੀ ਪੰਜਾਬੀ ਭਾਈਚਾਰਿਆਂ ਵਲੋਂ ਕਈ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਸੈਨ ਫਰਾਂਸਿਸਕੋ ‘ਚ ਟਵਿਟਰ ਬਿਲਡਿੰਗ ਵਿੱਚ ਸਿੱਖ ਭਾਈਚਾਰੇ ਨੇ ਇੰਟਰਨੈੱਟ ਫ੍ਰੀਡਮ ਵਾਚ ਪ੍ਰੋਟੈਸਟ ਕੀਤਾ । ਦਸ ਦਈਏ ਕਿ ਪੰਜਾਬ ਵਿੱਚ ਟਵਿੱਟਰ ਨੇ ਪੱਤਰਕਾਰਾਂ, ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਸੰਸਦ ਦੇ ਮੌਜੂਦਾ ਮੈਂਬਰਾਂ ਸਮੇਤ ਭਾਰਤ ਸਰਕਾਰ ਦੀ ਆਲੋਚਨਾ ਕਰਨ ਵਾਲੇ ਸੈਂਕੜੇ ਖਾਤਿਆਂ ਨੂੰ ਮੁਅੱਤਲ ਕਰ ਦਿੱਤਾ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.