ਕੋਰੋਨਾ ਕਾਰਨ ਗੰਧ ਗੁਆ ਚੁੱਕੇ ਮਾਂ-ਪਿਓ ਨੂੰ 2 ਸਾਲ ਦੇ ਬੱਚੇ ਨੇ ਬਚਾਇਆ

TeamGlobalPunjab
2 Min Read

ਨਿਊਜ਼ ਡੈਸਕ: ਕੋਰੋਨਾ ਕਾਰਨ ਗੰਧ ਗੁਆ ਚੁੱਕੇ ਮਾਂ-ਪਿਓ ਨੂੰ 2 ਸਾਲ ਦੇ ਬੱਚੇ ਨੇ ਬਚਾਇਆ। ਉਨ੍ਹਾਂ ਘਰ ਸਵੇਰੇ ਅੱਗ ਲੱਗ ਗਈ ਸੀ।ਪਰ ਮਾਂ-ਪਿਓ ਨੂੰ ਪਤਾ ਨਾ ਲੱਗਿਆ।ਜਦੋਂ ਬੱਚੇ ਨੇ ਦੇਖਿਆ ਤਾਂ ਉਸਨੇ ਆਪਣੇ ਮਾਂ-ਪਿਓ ਨੂੰ ਜਗਾਇਆ। ਸਵੇਰੇ 4.30 ਵਜੇ ਨਾਥਨ (33) ਅਤੇ ਕਾਇਲਾ ਡਾਹਲ (28) ਗੁੜੀ ਨੀਂਦ ਸੁੱਤੇ ਹੋਏ ਸਨ ਜਦੋਂ ਉਨ੍ਹਾਂ ਘਰ ਅੱਗ ਲੱਗ ਗਈ। ਉਨ੍ਹਾਂ ਦੇ ਘਰ  ‘ਚ ਫਾਇਰ ਅਲਾਰਮ ਨਹੀਂ ਵੱਜਿਆ ਅਤੇ ਉਹ ਧੂੰਏਂ ਦੀ ਬਦਬੂ ਤੋਂ ਜਾਗ ਨਹੀਂ ਸਕੇ। ਅਜਿਹਾ ਇਸ ਲਈ ਹੋਇਆ ਕਿਉਂਕਿ ਜਦੋਂ ਉਹ ਹਾਲ ਹੀ ਵਿੱਚ ਕੋਵਿਡ-19 ਨਾਲ ਸੰਕਰਮਿਤ ਹੋਇਆ ਸੀ, ਤਾਂ ਦੋਵੇਂ ਸੁੰਘਣ ਅਤੇ ਸਵਾਦ ਲੈਣ ਦੀ ਸਮਰੱਥਾ ਗੁਆ ਚੁੱਕੇ ਸਨ।

ਉਨ੍ਹਾਂ ਦਾ ਬੇਟਾ ਬਰੈਂਡਨ ਲਿਵਿੰਗ ਰੂਮ ਵਿੱਚ ਸੌਂ ਰਿਹਾ ਸੀ। ਉਹ ਧੂੰਏਂ ਅਤੇ ਅੱਗ ਦੀਆਂ ਲਪਟਾਂ ਨਾਲ ਜਾਗਿਆ ਅਤੇ ਆਪਣੀ ਮਾਂ ਨੂੰ ਜਗਾਇਆ। ਕਾਇਲਾ ਨੇ ਕਿਹਾ, “ਉਸਨੇ ਮੈਨੂੰ ਬਿਸਤਰੇ ‘ਤੇ ਮੇਰੇ ਪੈਰਾਂ ‘ਤੇ ਥੱਪੜ ਮਾਰਿਆ ਅਤੇ ਕਿਹਾ, ‘ਮੰਮੀ, ਗਰਮ… ਮੰਮੀ, ਗਰਮ’, ਜਦੋਂ ਉਨ੍ਹਾਂ ਪਿੱਛੇ ਮੁੜ ਕੇ ਦੇਖਿਆ ਘਰ ਦਾ ਦਰਵਾਜ਼ਾ ਅੱਗ ਦੀ ਲਪੇਟ ਵਿੱਚ ਸੀ।”

ਇਸ ਤੋਂ ਬਾਅਦ ਮਾਪੇ ਤੇਜ਼ੀ ਨਾਲ ਉਠੇ ਅਤੇ ਆਪਣੇ ਪੰਜ ਬੱਚਿਆਂ ਨੂੰ ਸੜਦੇ ਘਰ ਤੋਂ ਬਾਹਰ ਕੱਢਿਆ। ਉਸਨੇ ਕਿਹਾ ਕਿ ਸਾਡੇ ਕੋਲ ਸਿਰਫ ਕੁਝ ਸਕਿੰਟ ਸਨ। ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਨਾਥਨ ਨੇ ਕਿਹਾ, “ਸਾਡੇ ਘਰ ਤੋਂ ਨਿਕਲਣ ਤੋਂ ਇੱਕ ਮਿੰਟ ਬਾਅਦ, ਸਾਡੇ ਸਾਹਮਣੇ ਵਾਲੇ ਦਰਵਾਜ਼ੇ ਵਿੱਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ।

- Advertisement -

Share this Article
Leave a comment