ਪੰਜਾਬੀ ਗਾਇਕ ਤੇ ਰੈਪਰ ਹਨੀ ਸਿੰਘ ਨੇ ਤਲਾਕ ਤੋਂ ਬਾਅਦ ਕੀਤਾ ਨਵੇਂ ਰਿਸ਼ਤੇ ਦਾ ਐਲਾਨ

Rajneet Kaur
1 Min Read

ਨਿਊਜ਼ ਡੈਸਕ: ਪੰਜਾਬੀ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਦਾ ਹਾਲ ਹੀ ਆਪਣੀ ਪਤਨੀ ਨਾਲ ਤਲਾਕ ਹੋਇਆ ਹੈ।  ਇਸ ਤੋਂ ਬਾਅਦ ਕਲਾਕਾਰ ਹੌਲੀ-ਹੌਲੀ ਇਸ ਸਦਮੇ ਤੋਂ ਬਾਹਰ ਆ ਰਹੇ ਹਨ।  ਹਨੀ ਸਿੰਘ ਦੀ  ਜ਼ਿੰਦਗੀ `ਚ ਫਿਰ ਨਵਾਂ ਪਿਆਰ ਆਇਆ ਹੈ।  ਖਾਸ ਗੱਲ ਇਹ ਹੈ ਕਿ ਹਨੀ ਸਿੰਘ ਵੱਲੋਂ ਆਪਣੇ ਰਿਲੇਸ਼ਨਸ਼ਿਪ ਦਾ ਐਲਾਨ ਕੀਤਾ ਗਿਆ ਹੈ।

ਹਨੀ ਸਿੰਘ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਇੱਕ ਪੋਸਟ ਸ਼ੇਅਰ ਕਰਕੇ ਆਪਣੇ ਰਿਸ਼ਤੇ ਦਾ ਐਲਾਨ ਕੀਤਾ ਹੈ। ਕਲਾਕਾਰ ਨੇ ਹੱਥ ਚ ਹੱਥ ਪਾਏ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸਨੂੰ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਲਿਖਿਆ, ਇਹ ਸਭ ਸਾਡੇ ਬਾਰੇ ਹੈ ਤੁਸੀਂ ਅਤੇ ਮੈਂ !! ਮੇਰਾ ਗੀਤ Together Forever ਇਟਸ ਆਊਟ ਨਾਓ !! ਆਪਣੇ ਅਜ਼ੀਜ਼ਾਂ ਨਾਲ ਰੀਲਾਂ ਬਣਾਓ #yoyohoneysingh…

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment