ਨੌਜਵਾਨਾਂ ਨੂੰ ਦਿਵਾਲੀ ‘ਤੇ ਮਿਲਣਗੇ ਸਮਾਰਟਫੋਨ : ਮਨਪ੍ਰੀਤ ਬਾਦਲ

TeamGlobalPunjab
1 Min Read

ਚੰਡੀਗੜ੍ਹ : ਇੰਝ ਲਗਦਾ ਹੈ ਕਿ ਸਾਲ 2017 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਵੱਲੋਂ ਸਮਾਰਟਫੋਨ ਦੇਣ ਦਾ ਕੀਤਾ ਗਿਆ ਵਾਅਦਾ ਪੂਰਾ ਕਰਨ ਦਾ ਫੈਸਲਾ ਕਰ ਲਿਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਐਲਾਨ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਇਸ ਦਿਵਾਲੀ ‘ਤੇ ਨੌਜਵਾਨਾਂ ਨੂੰ ਸਮਾਰਟ ਫੋਨ ਤੋਹਫੇ ਵਜੋਂ ਦੇਣ ਜਾ ਰਹੀ ਹੈ। ਬਾਦਲ ਇੱਥੇ ਪੁਸਤਕ ਰਿਲੀਜ਼ ਸਮਾਗਮ ‘ਚ ਪਹੁੰਚੇ ਹੋਏ ਸਨ।

ਮਨਪ੍ਰੀਤ ਬਾਦਲ ਨੇ ਐਲਾਨ ਕਰਦਿਆਂ ਕਿਹਾ ਕਿ ਇਸ ਲਈ ਉਨ੍ਹਾਂ ਵੱਲੋਂ 130 ਕਰੋੜ ਰੁਪਏ ਰਿਲੀਜ਼ ਵੀ ਕਰ ਦਿੱਤੇ ਗਏ ਹਨ ਅਤੇ ਟੈਂਡਰ ਵੀ ਲੱਗ ਚੁਕਾ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਅੱਜ ਹਾਲਾਤ ਇਹ ਬਣ ਗਏ ਹਨ ਕਿ ਪਾਰਟੀ ਅੰਦਰ ਨੈਤਿਕ ਕਦਰਾਂ ਕੀਮਤਾਂ ‘ਚ ਲਗਾਤਾਰ ਗਿਰਾਵਟ ਆ ਰਹੀ ਹੈ ਪਰ ਕੁਝ ਵੀ ਹੋ ਜਾਵੇ ਇਹ ਗਿਰਾਵਟ ਨਹੀਂ ਆਉਂਣੀ ਚਾਹੀਦੀ ਤੇ ਵਰਕਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।

Share this Article
Leave a comment