ਨਿਊਜ :ਇਸ ਵੇਲੇ ਦੀ ਵੱਡੀ ਖਬਰ ਇੰਗਲੈਂਡ ਤੋਂ ਆ ਰਹੀ ਹੈ ਇੱਕ ਸਿੱਖ ਵਿਅਕਤੀ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।ਵਿਅਕਤੀ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ। ਵਿਅਕਤੀ ਦੀ ਪਹਿਚਾਣ ਅਨਾਖ ਸਿੰਘ ਵਜੋਂ ਹੋਈ ਹੈ।
ਇਹ ਘਟਨਾ ਮੱਧ ਇੰਗਲੈਂਡ ਦੇ ਵੁਲਵਰਹੈਂਪਟਨ ਦੀ ਹੈ । ਇਸ ਤੋਂ ਬਾਅਦ 35 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਅਨਾਖ ਸਿੰਘ (59) ਨੂੰ ਸ਼ਹਿਰ ਦੀ ਨੌਂ ਐਲਮਜ਼ ਲੇਨ ਵਿੱਚ ਇੱਕ ਪ੍ਰਾਈਵੇਟ ਹਾਇਰ ਟੈਕਸੀ ਕੰਪਨੀ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਸੀ ।