ਅਮਰੀਕਾ ਸੜਕ ਹਾਦਸੇ ‘ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

TeamGlobalPunjab
1 Min Read

ਨੈਸ਼ਵਿਲੇ: ਅਮਰੀਕਾ ‘ਚ ਟੈਨੇਸੀ ਰਾਜ ਦੇ ਦੱਖਣੀ ਨੈਸ਼ਵਿਲੇ ‘ਚ ਇੱਕ ਸੜਕ ਦੁਰਘਟਨਾ ‘ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ 23 ਸਾਲਾ ਜੂਡੀ ਸਟੇਨਲੀ ਅਤੇ 26 ਸਾਲਾ ਵੈਭਵ ਗੋਪੀਸੇੱਟੀ ਟੈਨੇਸੀ ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀ ਸਨ ਤੇ ਉਹ ਕਾਲਜ ਆਫ ਐਗਰੀਕਲਚਰ ਤੋਂ ਖਾਦ ਵਿਗਿਆਨ ਦੀ ਪੜ੍ਹਾਈ ਕਰ ਰਹੇ ਸਨ।

ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਭਾਰਤ ਵਿੱਚ ਇਨ੍ਹਾਂ ਦੇ ਅੰਤਮ ਸਸਕਾਰ ਕਰਨ ਲਈ 42 , 000 ਡਾਲਰ ਤੋਂ ਜ਼ਿਆਦਾ ਦਾ ਫੰਡ ਇਕੱਠਾ ਕੀਤਾ ਹੈ। ਸਥਾਨਕ ਪੁਲਿਸ ਮੁਤਾਬਕ, ਅਜਿਹਾ ਲੱਗ ਰਿਹਾ ਹੈ ਕਿ ਸਟੇਨਲੀ ਅਤੇ ਗੋਪੀਸੇੱਟੀ ਦੀ 28 ਨਵੰਬਰ ਦੀ ਰਾਤ ਨੂੰ ਹਿੱਟ ਐਂਡ ਰਨ ਮਾਮਲੇ ਵਿੱਚ ਮੌਤ ਹੋ ਗਈ।

ਮੈਟਰੋ ਨੈਸ਼ਵਿਲੇ ਪੁਲਿਸ ਵਿਭਾਗ ਨੇ ਐਤਵਾਰ ਨੂੰ ਦੱਸਿਆ ਕਿ ਇਸ ਹਾਦਸੇ ਵਿੱਚ ਸ਼ਾਮਲ ਟਰੱਕ ਦੇ ਮਾਲਕ ਡੇਵਿਡ ਟੋਰੇਸ ( 26 ) ਨੇ ਪੁਲਿਸ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ ਹੈ ਪਰ ਪੁਲਿਸ ਨੇ ਦੱਸਿਆ ਕਿ ਟੋਰੇਸ ਨੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਅਧਿਕਾਰੀਆਂ ਨੇ ਡੀਐੱਨਏ ਨਮੂਨੇ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

- Advertisement -

ਪੁਲਿਸ ਦੇ ਮੁਤਾਬਕ ਟੋਰੇਸ ਦੇ ਟਰੱਕ ਨੇ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਦੋਵੇਂ ਭਾਰਤੀ ਵਿਦਿਆਰਥੀ ਸਵਾਰ ਸਨ ।

Share this Article
Leave a comment