ਕੈਨੇਡਾ ‘ਚ ਪੰਜਾਬੀ ਨੌਜਵਾਨ ਨੇ ਬਣਾਇਆ ਚੌਥਾ ਵਿਸ਼ਵ ਰਿਕਾਰਡ

TeamGlobalPunjab
1 Min Read

ਬਰੈਂਪਟਨ: ਕੈਨੇਡਾ ਦੇ ਬਰੈਂਪਟਨ ਸ਼ਹਿਰ ਦੇ ਸੰਦੀਪ ਸਿੰਘ ਨੇ ਗਿਨੀਜ਼ ਬੁੱਕ ਵਿੱਚ ਚੌਥਾ ਰਿਕਾਰਡ ਆਪਣੇ ਨਾਂ ਕਰਦਿਆਂ ਇਤਿਹਾਸ ਸਿਰਜ ਦਿਤਾ ਹੈ। ਸੰਦੀਪ ਸਿੰਘ ਇਕੋ ਵੇਲੇ ਤਿੰਨ ਬਾਸਕਟਬਾਲ ਉੱਗਲਾਂ ‘ਤੇ ਘੁਮਾਉਣ ਵਿੱਚ ਮਾਹਰ ਹੈ ਅਤੇ ਉਸ ਨੇ ਲਗਾਤਾਰ 21 ਮਿੰਟ ਬਾਸਕਟਬਾਲ ਘੁਮਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ।

ਸੰਦੀਪ ਸਿੰਘ ਮੁਤਾਬਕ ਉਸ ਤੋਂ ਪਹਿਲਾਂ ਇਕੋ ਵੇਲੇ ਤਿੰਨ ਬਾਸਕਟਬਾਲ ਘੁਮਾਉਣ ਦਾ ਰਿਕਾਰਡ ਮੈਕਸੀਕੋ ਦੇ ਡਾਇਗੋ ਸੋਟੋ ਦੇ ਨਾਂ ‘ਤੇ ਸੀ ਜਿਸ ਨੇ 17 ਮਿੰਟ ਅਤੇ 80 ਸਕਿੰਟ ਗੇਂਦ ਘੁਮਾ ਕੇ ਗਿਨੀਜ਼ ਬੁਕ ਵਿੱਚ ਨਾਂ ਦਰਜ ਕਰਵਾਇਆ। ਸੰਦੀਪ ਸਿੰਘ ਨੇ 20 ਮਿੰਟ ਅਤੇ 58 ਸਕਿੰਟ ਬਾਸਕਟਬਾਲ ਘੁਮਾ ਕੇ ਸੋਟੋ ਦਾ ਰਿਕਾਰਡ ਤੋੜ ਦਿੱਤਾ।

ਭਾਵੇਂ ਸੰਦੀਪ ਸਿੰਘ ਨੇ ਇਹ ਰਿਕਾਰਡ 2019 ਵਿਚ ਹੀ ਤੋੜ ਦਿੱਤਾ ਸੀ ਪਰ ਗਿਨੀਜ਼ ਬੁੱਕ ਵਿਚ ਦਰਜ ਕਰਵਾਉਣ ਲਈ ਕਾਫ਼ੀ ਸਮਾਂ ਲੱਗ ਗਿਆ। ਕੁਝ ਦਿਨ ਪਹਿਲਾਂ ਹੀ ਗਿੰਨੀਜ਼ ਬੁਕ ਵੱਲੋਂ ਉਸ ਦਾ ਕੌਮਾਂਤਰੀ ਰਿਕਾਰਡ ਦਰਜ ਹੋਣ ਦੀ ਤਸਦੀਕ ਸੰਦੀਪ ਸਿੰਘ ਤੱਕ ਪੁੱਜੀ। ਸੰਦੀਪ ਸਿੰਘ ਪਹਿਲਾਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਰਹਿੰਦਾ ਸੀ ਪਰ ਹੁਣ ਆਪਣੇ ਪਰਿਵਾਰ ਨਾਲ ਬਰੈਂਪਟਨ ਵਿਖੇ ਰਹਿ ਰਿਹਾ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਬੜਵਾਲ ਨਾਲ ਸਬੰਧਤ ਸੰਦੀਪ ਸਿੰਘ ਦੀ ਇਸ ਪ੍ਰਾਪਤੀ ਨਾਲ ਪੰਜਾਬੀ ਭਾਈਚਾਰੇ ਦਾ ਸਿਰ ਮਾਣ ਨਾਲ ਉਚਾ ਹੋ ਗਿਆ ਹੈ ਅਤੇ ਉਸ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।

- Advertisement -

Share this Article
Leave a comment