ਕੈਨੇਡਾ ਵਿਖੇ ਜਾਰੀ ਗੈਂਗਵਾਰ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ

TeamGlobalPunjab
1 Min Read

ਕੈਲਗਰੀ: ਕੈਨੇਡਾ ‘ਚ ਚੱਲ ਰਹੀ ਗੈਂਗਵਾਰ ਦੌਰਾਨ ਪੰਜਾਬੀ ਨੌਜਵਾਨ ਲਗਾਤਾਰ ਕਤਲ ਕੀਤੇ ਜਾ ਰਹੇ ਹਨ। ਤਾਜ਼ਾ ਵਾਪਰੀ ਘਟਨਾ ਕੈਲਗਰੀ ਅਤੇ ਕੋਕੁਇਟਲੈਮ ਦੀ ਹੈ, ਜਿੱਥੇ ਦੋ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕੈਲਗਰੀ ਵਿਖੇ ਮਾਰੇ ਗਏ ਨੌਜਵਾਨ ਦੀ ਪਛਾਣ ਗੁਰਕੀਰਤ ਕਾਲਕਟ ਵਜੋਂ ਕੀਤੀ ਗਈ ਹੈ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਰਕੀਰਤ ਕਾਲਕਟ ਪਿਛਲੇ ਦਿਨੀਂ ਕਤਲ ਕੀਤੇ ਗਏ ਜਸਕੀਰਤ ਕਾਲਕਟ ਦਾ ਭਰਾ ਹੈ। ਉੱਥੇ ਹੀ ਕੋਕੁਇਟਲੈਮ ਵਿਖੇ ਮਾਰੇ ਗਏ ਵਿਅਕਤੀ ਦੀ ਪਛਾਣ ਫ਼ਿਲਹਾਲ ਜਨਤਕ ਨਹੀਂ ਕੀਤੀ ਗਈ।

ਕੈਲਗਰੀ ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ 5:30 ਵਜੇ ਬੈਂਕਵਿਊ ਕਮਿਊਨਿਟੀ ‘ਚ ਗੋਲੀਆਂ ਚੱਲਣ ਦੀ ਖਬਰ ਮਿਲੀ ਅਤੇ ਮੌਕੇ ‘ਤੇ ਪੁੱਜੇ ਅਫ਼ਸਰਾਂ ਨੂੰ ਇਕ ਗੱਡੀ ‘ਚ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਇਸ ਵਾਰਦਾਤ ਤੋਂ ਬਾਅਦ ਕੁਝ ਦੂਰੀ ‘ਤੇ ਪੁਲਿਸ ਨੂੰ ਇਕ ਸੜਦੀ ਹੋਈ ਗੱਡੀ ਮਿਲੀ ਜੋ ਸੰਭਾਵਤ ਤੌਰ ‘ਤੇ ਗੋਲੀਬਾਰੀ ਲਈ ਵਰਤੀ ਗਈ ਹੋਵੇਗੀ।

ਕੈਲਗਰੀ ਪੁਲਿਸ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਪੜਤਾਲ ਦੀ ਪ੍ਰਕਿਰਿਆ ਮੁਢਲੇ ਪੜਾਅ ‘ਚ ਹੋਣ ਕਾਰਨ ਵਿਸਤਾਰਤ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਜਾ ਸਕਦੀ।

- Advertisement -

Share this Article
Leave a comment