ਮਜੀਠੀਆ ਨੂੰ ਮਿਲੀ ਗੈਂਗਸਟਰ ਵੱਲੋਂ ਧਮਕੀ ਤਾਂ ਸਿੱਧੂ ਨੇ ਕਿਹਾ “ਗੈਂਗਸਟਰ ਉਨ੍ਹਾਂ ਨੇ ਹੀ ਬਣਾਏ ਸੀ”

TeamGlobalPunjab
2 Min Read

ਅੰਮ੍ਰਿਤਸਰ : ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਲਗਾਤਾਰ ਚੁੱਪੀ ਧਾਰੀ ਹੋਈ ਹੈ ਅਤੇ ਉਨ੍ਹਾਂ ਨੇ ਮੀਡੀਆ ਤੋਂ ਵੀ ਉਸ ਦਿਨ ਤੋਂ ਦੂਰੀ ਬਣਾਈ ਹੈ ਪਰ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਸਮੇਂ ਸਮੇਂ ‘ਤੇ ਮੀਡੀਆ ਸਾਹਮਣੇ ਆ ਕੇ ਬਿਆਨ ਦਿੰਦੇ ਰਹਿੰਦੇ ਹਨ। ਇਸੇ ਸਿਲਸਿਲੇ ‘ਚ ਅੱਜ ਇੱਕ ਵਾਰ ਫਿਰ ਡਾ. ਸਿੱਧੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਈ ਅਹਿਮ ਖੁਲਾਸੇ ਕੀਤੇ। ਉਨ੍ਹਾਂ ਨੇ ਪੱਤਰਕਾਰਾਂ ਦੇ ਹੱਕ ਵਿੱਚ ਆਉਂਦਿਆਂ ਮਾਨ ਨੂੰ ਵੀ ਖੂਬ ਖਰੀਆਂ ਖਰੀਆਂ ਸੁਣਾਈਆਂ।

ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜੇਕਰ ਤੁਸੀਂ ਕੋਈ ਗਲਤੀ ਨਹੀਂ ਕੀਤੀ ਤਾਂ ਫਿਰ ਤੁਹਾਨੂੰ ਮਿਰਚਾਂ ਕਿਉਂ ਲੱਗ ਰਹੀਆਂ ਨੇ। ਡਾ. ਸਿੱਧੂ ਨੇ ਇੱਥੇ ਹੀ ਪੰਜਾਬ ਅੰਦਰ ਬਿਜਲੀ ਦੀਆਂ ਵਧ ਰਹੀਆਂ ਦਰਾਂ ‘ਤੇ ਵੀ ਚਿੰਤਾ ਪ੍ਰਗਟ ਕੀਤੀ।ਉਨ੍ਹਾਂ ਕਿਹਾ ਕਿ ਬਾਦਲਾਂ ਦੀ ਸਰਕਾਰ ਸਮੇਂ ਹੋਏ ਸਮਝੌਤੇ ਕਾਰਨ ਬਿਜਲੀ ਦੀਆਂ ਦਰਾਂ ਇੰਨੀਆਂ ਵੱਧ ਹਨ। ਉਨ੍ਹਾਂ ਕਿਹਾ ਕਿ ਬਿਜਲੀ ਤਾਂ ਜੇਕਰ ਕੂੜੇ ਤੋਂ ਬਣਾ ਲਈ ਜਾਵੇ ਤਾਂ ਵੀ 4ਰੁਪਏ ਦੀ ਬਣ ਜਾਂਦੀ ਹੈ।

ਇੱਥੇ ਹੀ ਮਜੀਠੀਆ ਨੂੰ ਵੀ ਲੰਬੇ ਹੱਥੀਂ ਲੈਂਦਿਆਂ ਡਾ. ਸਿੱਧੂ ਨੇ ਕਿਹਾ ਕਿ ਗੈਂਗਸਟਰ ਮਜੀਠੀਆ ਨੇ ਬਣਾਏ ਸਨ ਤੇ ਅੱਜ ਉਸੇ ਨੂੰ ਧਮਕੀਆਂ ਦੇਣ ਲੱਗ ਪਏ ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ। ਉਨ੍ਹਾਂ ਕਿਹਾ ਕਿ ਅਮਨ ਕਨੂੰਨ ਦੀ ਸਥਿਤੀ ਬਾਦਲ ਰਾਜ ਦੌਰਾਨ ਹੋਈ ਸੀ ਅਤੇ ਇਹ ਹੁਣ ਠੀਕ ਕਰਨਾ ਇੰਨਾ ਆਸਾਨ ਨਹੀਂ ਹੈ।

Share this Article
Leave a comment