ਪੀ ਏ ਯੂ ਦੇ ਪੈਨਸ਼ਨ ਧਾਰਕਾਂ ਅਤੇ ਸਾਬਕਾ ਕਰਮਚਾਰੀਆਂ ਨੇ ਮੁੱਖ ਮੰਤਰੀ ਕੋਵਿਡ-19 ਰਾਹਤ ਫੰਡ ਲਈ ਦਿੱਤੀ ਮਾਲੀ ਸਹਾਇਤਾ

TeamGlobalPunjab
2 Min Read

ਲੁਧਿਆਣਾ : ਪੀ ਏ ਯੂ ਦੇ ਪੈਨਸ਼ਨ ਧਾਰਕਾਂ ਅਤੇ ਸਾਬਕਾ ਕਰਮਚਾਰੀਆਂ ਦੀ ਜਥੇਬੰਦੀ ਵਲੋਂ ਬੀਤੇ ਦਿਨੀਂ ਕੋਵਿਡ-19 ਲਈ ਬਣੇ ਮੁੱਖ ਮੰਤਰੀ ਰਾਹਤ ਫੰਡ ਵਿਚ ਮਾਲੀ ਸਹਾਇਤਾ ਦਿੱਤੀ ਗਈ। ਇਸ ਸੰਬੰਧੀ ਜਥੇਬੰਦੀ ਵਲੋਂ 4 ਲੱਖ 51 ਹਜ਼ਾਰ ਰੁਪਏ ਦੀ ਰਾਸ਼ੀ ਦਾ ਇਕ ਚੈੱਕ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੂੰ ਸੌਂਪਿਆ ਗਿਆ।

ਇਸ ਸਹਾਇਤਾ ਲਈ ਜਥੇਬੰਦੀ ਦੇ ਅਹੁਦੇਦਾਰਾਂ ਸ਼੍ਰੀ ਜਿਲਾ ਰਾਮ ਬਾਂਸਲ, ਸ਼੍ਰੀ ਸਤੀਸ਼ ਸੂਦ, ਸ਼੍ਰੀ ਬੀ ਬੀ ਸ਼ਰਮਾ, ਸ਼੍ਰੀ ਪੀ ਐਲ ਦੁਆ ਅਤੇ ਸ਼੍ਰੀ ਨਿਤਯਾਨੰਦ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਜਥੇਬੰਦੀ ਦੇ ਮੈਂਬਰਾਂ ਨੇ ਦੱਸਿਆ ਕਿ ਲੱਗਭਗ 180 ਮੈਂਬਰਾਂ ਨੇ 4 ਲੱਖ 51 ਹਜ਼ਾਰ ਰੁਪਏ ਦੀ ਰਾਸ਼ੀ ਇਸ ਫੰਡ ਲਈ ਆਨਲਾਈਨ ਜਮਾ ਕਰਵਾਈ ਹੈ। ਇਨ੍ਹਾਂ ਵਿਚੋਂ ਪੀ ਏ ਯੂ ਦੇ ਸਾਬਕਾ ਸਹਾਇਕ ਅਸਟੇਟ ਅਫ਼ਸਰ ਸ਼੍ਰੀ ਸ਼ਰਮਾ ਨੇ 1 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ। ਨਾਲ ਹੀ ਸੇਵਾਮੁਕਤ ਹੋਏ 26 ਇਸਤਰੀ ਮੈਂਬਰਾਂ ਨੇ ਵੀ ਭਰਪੂਰ ਸਹਿਯੋਗ ਇਸ ਕਾਰਜ ਲਈ ਦਿੱਤਾ ਹੈ।

ਇਸ ਮੌਕੇ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਪਦਮਸ਼੍ਰੀ ਐਵਾਰਡੀ ਨੇ ਇਨ੍ਹਾਂ ਮੈਂਬਰਾਂ ਦਾ ਧੰਨਵਾਦ ਕਰਦਿਆਂ ਸਮਾਜ ਭਲਾਈ ਲਈ ਲਗਾਤਾਰ ਸਰਗਰਮ ਰਹਿਣ ਲਈ ਵਧਾਈ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਸੰਕਟ ਦੀ ਇਸ ਘੜੀ ਵਿਚ ਪੀ ਏ ਯੂ ਮੁਲਾਜ਼ਮਾਂ ਨੇ ਪਹਿਲ ਕਰਕੇ ਮਿਸਾਲੀ ਕਾਰਜ ਕੀਤਾ ਹੈ। ਇਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿਚ ਵੀ ਸੇਵਾਮੁਕਤ ਕਰਮਚਾਰੀਆਂ ਦੀ ਜਥੇਬੰਦੀ ਨੇ 51 ਹਜ਼ਾਰ ਰੁਪਏ ਦਾ ਯੋਗਦਾਨ ਪੀ ਏ ਯੂ ਰਾਹੀਂ ਇਸ ਫੰਡ ਲਈ ਦਿੱਤਾ ਸੀ।

Share this Article
Leave a comment