ਬਿੱਗ ਬਾਸ ਤੋਂ ਬਾਅਦ ਹੁਣ ਹੋਵੇਗਾ ਸ਼ਹਿਨਾਜ਼ ਗਿੱਲ ਦਾ ਸ੍ਵਯੰਵਰ

TeamGlobalPunjab
2 Min Read

ਨਿਊਜ਼ ਡੈਸਕ: ਸ਼ਹਿਨਾਜ਼ ਗਿੱਲ ਦੇ ਫੈਨਜ਼ ਲਈ ਖੁਸ਼ਖਬਰੀ ਹੈ ਕਿ ਬਿੱਗ ਬਾਸ 13 ਖਤਮ ਹੋਣ ਤੋਂ ਬਾਅਦ ਵੀ ਉਹ ਉਨ੍ਹਾਂ ਨੂੰ ਵੇਖ ਸਕਣਗੇ। ਰਿਪੋਰਟਾਂ ਦੀ ਮੰਨੀਏ ਤਾਂ ਪੰਜਾਬ ਦੀ ਕਟਰੀਨਾ ਕੈਫ ਦਾ ਸ਼ੋਅ ਸ਼ਹਿਨਾਜ਼ ਗਿੱਲ ਦਾ ਸ੍ਵਯੰਵਰ ਬਿੱਗ ਬਾਸ 13 ਦੇ ਖਤਮ ਹੋਣ ਤੋਂ ਬਾਅਦ ਸ਼ੁਰੂ ਹੋਣ ਵਾਲਾ ਹੈ । ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਸ਼ੋਅ ਨੂੰ ਉਨ੍ਹਾਂ ਦੇ ਦੋਸਤ ਸਿਧਾਰਥ ਸ਼ੁਕਲਾ ਹੋਸਟ ਕਰਨਗੇ।

ਰਿਪੋਰਟਾਂ ਦੀਆਂ ਮੰਨੀਏ ਤਾਂ ਸ਼ੋਅ ਵਿੱਚ 15 ਕੰਟੈਸਟੈਂਟ ਹੋਣਗੇ ਅਤੇ ਉਹ ਸ਼ਹਿਨਾਜ਼ ਨਾਲ ਵਿਆਹ ਕਰਵਾਉਣ ਲਈ ਕੰਪੀਟ ਕਰਨਗੇ। ਸ਼ੋਅ ਉਸੇ ਚੈਨਲ ‘ਤੇ ਸ਼ੁਰੂ ਹੋ ਰਿਹਾ ਹੈ ਜਿਸ ਉੱਤੇ ਬਿੱਗ ਬਾਸ ਆ ਰਿਹਾ ਹੈ ਅਤੇ ਇਹ 17 ਫਰਵਰੀ ਤੋਂ ਸ਼ੁਰੂ ਹੋਵੇਗਾ। ਸਿਧਾਰਥ ਇਸ ਸ਼ੋਅ ਨੂੰ ਹੋਸਟ ਕਰਨਗੇ ਉੱਥੇ ਹੀ ਪਾਰਸ ਛਾਬੜਾ ਅਤੇ ਆਸਿਮ ਰਿਆਜ਼ ਸ਼ਹਿਨਾਜ਼ ਦੇ ਹੋਣ ਵਾਲੇ ਪਤੀ ਨੂੰ ਮੈਂਟੋਰ ਕਰਨਗੇ ।

https://www.instagram.com/p/B8Bfr2OgqOR/

15 ਕੰਟੈਸਟੈਂਟ ਨੂੰ ਇੱਕ ਟਾਸਕ ਦਿੱਤਾ ਜਾਵੇਗਾ ਅਤੇ ਹਰ ਹਫਤੇ ਇੱਕ ਕੰਟੈਸਟੈਂਟ ਐਲਿਮਿਨੇਟ ਹੋਵੇਗਾ। ਅਖੀਰ ਵਿੱਚ ਸ਼ੋਅ ਦਾ ਵਿਨਰ ਸ਼ਹਿਨਾਜ਼ ਨਾਲ ਵਿਆਹ ਕਰੇਗਾ। ਰੀਸੈਂਟ ਵੀਕੈਂਡ ਕਾ ਵਾਰ ਐਪਿਸੋਡ ਵਿੱਚ ਸਲਮਾਨ ਨੇ ਵੀ ਕਿਹਾ ਸੀ ਕਿ ਟਰਾਫੀ ਦੇ ਨਾਲ ਡੋਲੀ ਵੀ ਉੱਠੇਗੀ ।

- Advertisement -

https://www.instagram.com/tv/B8G5V5Fg4-W/

ਇਸ ਸਮੇਂ ਵੇਖੋ ਤਾਂ ਸ਼ਹਿਨਾਜ਼ ਬਿੱਗ ਬਾਸ 13 ਵਿੱਚ ਸਟਰਾਂਗ ਕੈਂਡੀਡੇਟ ਹਨ। ਸਿਧਾਰਥ ਸ਼ੁਕਲਾ ਦੇ ਨਾਲ ਉਨ੍ਹਾਂ ਦੇ ਰਿਲੇਸ਼ਨਸ਼ਿੱਪ ਦੀ ਕਾਫ਼ੀ ਚਰਚਾ ਹੁੰਦੀ ਹੈ । ਲੋਕ ਉਨ੍ਹਾਂ ਦੀ ਨੋਕ ਝੋਕ ਵੇਖਣਾ ਪੰਸਦ ਕਰਦੇ ਹਨ।

https://www.instagram.com/tv/B7yQt4PACBd/

Share this Article
Leave a comment