ਸੁਸ਼ਾਂਤ ਸਿੰਘ ਰਾਜਪੂਤ ਕੇਸ: ਡਰਗਸ ਮਾਮਲੇ ‘ਚ NCB ਨੇ 2 ਨੂੰ ਕੀਤਾ ਗ੍ਰਿਫਤਾਰ

TeamGlobalPunjab
1 Min Read

ਮੁੰਬਈ: ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮੌਤ ਦੇ ਮਾਮਲੇ ‘ਚ ਸੀਬੀਆਈ ਦੀ ਜਾਂਚ ਜਾਰੀ ਹੈ। ਉੱਥੇ ਹੀ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਵੀ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਅਬਦੁਲ ਬਾਸਿਤ ਪਰਿਹਾਰ ਅਤੇ ਜ਼ੈਦ ਵਿਲਾਤਰਾ ਨੂੰ ਮੁੰਬਈ ਦੇ ਬਾਂਦਰਾ ਤੋਂ ਗ੍ਰਿਫਤਾਰ ਕੀਤਾ ਹੈ, ਇਹ ਜਾਣਕਾਰੀ ਐਨਸੀਬੀ ਨੇ ਦਿੱਤੀ ਹੈ।

ਐਨਸੀਬੀ ਅਨੁਸਾਰ ਬਾਸਿਤ ਅਤੇ ਜ਼ੈਦ ਵਿਲਾਤਰਾ ਦਾ ਲਿੰਕ ਰਿਆ ਚੱਕਰਵਰਤੀ ਦੀ ਸਾਥੀ ਸੈਮਿਊਅਲ ਮਿਰਾਂਡਾ ਦੇ ਨਾਲ ਸੀ। ਮਿਰਾਂਡਾ ‘ਤੇ ਸ਼ੋਵਿਕ ਚੱਕਰਵਰਤੀ ਦੇ ਨਿਰਦੇਸ਼ ‘ਤੇ ਡਰਗਸ ਖਰੀਦਣ ਦਾ ਇਲਜ਼ਾਮ ਹੈ।

ਸੁਸ਼ਾਂਤ ਸਿੰਘ ਮੌਤ ਮਾਮਲੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ 27 ਅਗਸਤ ਨੂੰ ਰਿਆ ਚੱਕਰਵਰਤੀ ਅਤੇ ਹੋਰ ਦੇ ਖਿਲਾਫ ਬੈਨ ਦਵਾਈਆਂ ਦੇ ਲੈਣਦੇਣ ਦੀ ਜਾਂਚ ਲਈ ਇੱਕ ਟੀਮ ਗਠਿਤ ਕੀਤੀ ਸੀ। ਐਨਸੀਬੀ ਨੇ ਡਰਗਸ ਸਬੰਧਤ ਕੇਸ ਵਿੱਚ ਇਸ ਤੋਂ ਇੱਕ ਦਿਨ ਪਹਿਲਾਂ ਇੱਕ ਆਪਰਾਧਿਕ ਮਾਮਲਾ ਦਰਜ ਕੀਤਾ ਸੀ। ਇਹ ਮਾਮਲਾ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਲੈ ਕੇ ਕੀਤੀ ਜਾ ਰਹੀ ਜਾਂਚ ਵਿੱਚ ਸਾਹਮਣੇ ਆਇਆ ਸੀ।

Share this Article
Leave a comment