ਤੁਰਕੀ ਫੇਰੀ ਦੌਰਾਨ ਸੋਸ਼ਲ ਮੀਡੀਆ ‘ਤੇ ਘਿਰੇ ਆਮਿਰ ਖਾਨ, ਲੋਕਾਂ ਨੇ ਟਵੀਟ ਕਰ ਕਿਹਾ ‘ਦੇਸ਼ਧ੍ਰੋਹੀ’ ਜਾਣੋ ਪੂਰਾ ਮਾਮਲਾ

TeamGlobalPunjab
2 Min Read

ਨਵੀਂ ਦਿੱਲੀ : ਇੰਨੀ ਦਿਨੀਂ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਆਪਣੀ ਅਗਲੀ ਫਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਲਈ ਤੁਰਕੀ ‘ਚ ਹਨ। ਬੀਤੇ ਐਤਵਾਰ ਆਮਿਰ ਖਾਨ ਨੇ ਤੁਰਕੀ ਦੀ ਫਸਟ ਲੇਡੀ ਏਮੀਨ ਏਦਰੋਗਨ ਨਾਲ ਮੁਲਾਕਾਤ ਕੀਤੀ। ਤੁਰਕੀ ਦੀ ਰਾਜਧਾਨੀ ਇਸਤਾਂਬੁਲ ਸਥਿਤ ਰਾਸ਼ਟਰਪਤੀ ਭਵਨ ਹੁਬੇਰ ਮੈਂਸ਼ਨ ‘ਚ ਹੋਈ ਇਸ ਮੁਲਾਕਾਤ ਦੀ ਤਸਵੀਰ ਸਾਂਝਾ ਕਰਨ ਤੋਂ ਬਾਅਦ ਆਮਿਰ ਖ਼ਾਨ ਦੀ ਸੋਸ਼ਲ ਮੀਡੀਆ ‘ਤੇ ਖ਼ੂਬ ਆਲੋਚਨਾ ਹੋ ਰਹੀ ਹੈ। ਆਮਿਰ ਖਾਨ ਦੇ ਫੈਨਜ਼ ਉਨ੍ਹਾਂ ‘ਤੇ ਭੜਕ ਉੱਠੇ ਅਤੇ ਉਨ੍ਹਾਂ ‘ਤੇ ਦੇਸ਼ਧ੍ਰੋਹੀ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ।

ਦਰਅਸਲ ਆਮਿਰ ਖ਼ਾਨ ਦਾ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਦਰੋਗਨ ਦੀ ਪਤਨੀ ਤੇ ਉੱਥੇ ਦੀ ਫਸਟ ਲੇਡੀ ਏਮੀਨ ਏਦਰੋਗਨ ਨਾਲ ਮੁਲਾਕਾਤ ਇਸ ਲਈ ਰਾਸ ਨਹੀਂ ਆਈ, ਕਿਉਂਕਿ ਰਾਸ਼ਟਰਪਤੀ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਖ਼ਿਲਾਫ਼ ਬਿਆਨ ਦਿੱਤਾ ਸੀ। ਰਾਸ਼ਟਰਪਤੀ ਏਦਰੋਗਨ ਆਲਮੀ ਮੰਚਾਂ ‘ਤੇ ਕਸ਼ਮੀਰ ਸਮੇਤ ਹੋਰ ਕਈ ਮੁੱਦਿਆਂ ‘ਤੇ ਵੀ ਭਾਰਤ ਦਾ ਵਿਰੋਧ ਕਰਦੇ ਆਏ ਹਨ।

ਤੁਰਕੀ ਦੀ ਫਸਟ ਲੇਡੀ ਏਮੀਨ ਏਦਰੋਗਨ ਨੇ ਆਮਿਰ ਨਾਲ ਫੋਟੋਆਂ ਟਵੀਟ ਕਰਦੇ ਹੋਏ ਲਿਖਿਆ, “ਵਿਸ਼ਵ ਪ੍ਰਸਿੱਧ ਅਭਿਨੇਤਾ,  ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਆਮਿਰ ਖਾਨ ਨਾਲ ਇਸਤਾਂਬੁਲ ‘ਚ ਮਿਲੇ ਕੇ ਬਹੁਤ ਖੁਸ਼ੀ ਹੋਈ। ਮੈਂ ਇਹ ਜਾਣ ਕੇ ਬਹੁਤ ਖੁਸ਼ ਹਾਂ ਕਿ ਆਮਿਰ ਨੇ ਤੁਰਕੀ ਦੇ ਵੱਖ ਵੱਖ ਹਿੱਸਿਆਂ ‘ਚ ਆਪਣੀ ਨਵੀਂ ਫਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਕਰਨ ਦਾ ਫੈਸਲਾ ਲਿਆ ਹੈ। ਮੇਰੀ ਇਸ ‘ਤੇ ਨਜ਼ਰ ਰਹੇਗੀ।’

ਜਿਸ ਦੇ ਜਵਾਬ ‘ਚ ਇੱਕ ਫੈਨਜ਼ ਨੇ ਟਵੀਟ ਕਰ ਕਿਹਾ, ਪਹਿਲਾਂ ਤਾਂ ਉਨ੍ਹਾਂ ਨੇ ਆਪਣੀਆਂ ਫਿਲਮਾਂ ਵਿੱਚ ਹਿੰਦੂ ਵਿਰੋਧੀ ਗੱਲਾਂ ਦਾ ਪ੍ਰਚਾਰ ਕੀਤਾ ਅਤੇ ਹੁਣ ਅਤੇ ਹੁਣ ਉਹ ਭਾਰਤ ਦੇ ਦੁਸ਼ਮਣਾਂ ਨੂੰ ਮਿਲ ਰਹੇ ਹਨ। ਆਮਿਰ ਖਾਨ ਨੂੰ ਬਿਲਕੁਲ ਵੀ ਸ਼ਰਮ ਨਹੀਂ ਆਉਂਦੀ।

ਆਮਿਰ ਨੂੰ ਨਿਸ਼ਾਨਾ ਬਣਾਉਂਦਿਆਂ ਭਾਜਪਾ ਦੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਟਵੀਟ ਕਰ ਕਿਹਾ, ਮੈਂ ਪਹਿਲਾਂ ਹੀ ਕਿਹਾ ਸੀ ਕਿ ਆਮਿਰ ਖਾਨ ਗੈਂਗ ਦੇ ਤਿੰਨ ਮਸਕਟਿਅਰ ‘ਚੋਂ ਇਕ ਹਨ।’

Share this Article
Leave a comment