ਸ਼ਾਹੁਰਖ ਖਾਨ ਦੀ ‘ਜਵਾਨ’ ਫ਼ਿਲਮ ਨੇ ਤੋੜਿਆ ਰਿਕਾਰਡ, ਜਾਣੋ ਕਿੰਨੇ ਕਰੋੜ ਦਾ ਅੰਕੜਾ ਕੀਤਾ ਪਾਰ

Global Team
3 Min Read

ਨਿਊਜ਼ ਡੈਸਕ: ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਰਿਲੀਜ਼ ਹੋਈ ਫ਼ਿਲਮ ‘ਜਵਾਨ’ ਨੂੰ ਦੇਖਣ ਲਈ ਸਿਨੇਮਾ ਵਿੱਚ ਲੋਕਾਂ ਦੀ ਭੀੜ ਦਿਨੋ ਦਿਨ ਵਧਦੀ ਜਾ ਰਹੀ ਹੈ। ਇਸ ਫ਼ਿਲਮ ਦਾ ਲੋਕ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਜਿਸ ਨੂੰ ਦੇਖਣ ਲਈ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਸਿਨੇਮਾ ਘਰਾਂ ਵਿੱਚ ਪਹੁੰਚ ਰਹੇ ਹਨ। ਫ਼ਿਲਮ ਦੇਖਣ ਵਾਲਿਆਂ ਦਾ ਉਤਸ਼ਾਹ ਸਿਖਰਾਂ ਤੇ ਹੈ। ਇਸ ਫ਼ਿਲਮ ਦੀ ਹਰ ਰੋਜ਼ ਦੀ ਵਧਦੀ ਕਮਾਈ ਨੇ ਰਿਕਾਰਡ ਤੋੜ ਦਿੱਤੇ ਹਨ। ਜਦੋਂਕਿ ਇਸ ਦੀ ਫਾਈਨਲ ਕਮਾਈ ਦਾ ਅਜੇ ਤੱਕ ਪਤਾ ਨਹੀਂ ਲੱਗਿਆ।

ਮੰਨਿਆ ਜਾ ਰਿਹਾ ਹੈ ਕਿ ‘ਜਵਾਨ’ ਇੱਕ ਰਿਕਾਰਡ ਜ਼ਰੂਰ ਕਾਇਮ ਕਰੇਗੀ। ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਸ਼ਾਹਰੁਖ ਖ਼ਾਨ ਦੇ ਫੈਨਜ਼ ਦੀ ਖੁਸ਼ੀ ਦੁੱਗਣੀ ਹੋ ਗਈ ਹੈ। ਇਹ ਫ਼ਿਲਮ ਇਕੱਲੇ ਭਾਰਤ ਵਿੱਚ ਹੀ ਨਹੀਂ ਪਸੰਦ ਕੀਤੀ ਜਾ ਰਹੀ ਬਲਕਿ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਅਤੇ ਸ਼ਾਹਰੁਖ ਦੇ ਫੈਨਜ਼ ਇਸ ਫ਼ਿਲਮ ਨੂੰ ਬਹੁਤ ਪਿਆਰ ਦੇ ਰਹੇ ਹਨ। ਜਿਸ ਨਾਲ ਇਸ ਦੀ ਕਮਾਈ ਵਿੱਚ ਵਾਧਾ ਹੋਣਾ ਸੁਭਾਵਿਕ ਹੈ।

ਇਸ ਫ਼ਿਲਮ ਵਿੱਚ ਖ਼ਾਨ ਦੇ ਨਾਲ-ਨਾਲ ਸੇਤੁਪਤੀ ਨੂੰ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ‘ਜਵਾਨ’ ਫ਼ਿਲਮ ਦੇ ਅੱਗੇ ਬਹੁਤ ਸਾਰੀਆਂ ਮਸ਼ਹੂਰ ਫ਼ਿਲਮਾਂ ਦਾ ਰੰਗ ਫਿੱਕਾ ਪੈਂਦਾ ਦਿਖਾਈ ਦੇ ਰਿਹਾ ਹੈ। ਫ਼ਿਲਮ ਨੇ ਇਕੱਲੀ ਹਿੰਦੀ ਭਾਸ਼ਾ ਵਿੱਚ ਹੀ 68.72 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ‘ਜਵਾਨ’ ਇੱਕ ਹੀ ਦਿਨ ਵਿੱਚ ਅਤੇ ਇੱਕ ਹੀ ਭਾਸ਼ਾ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਬਾਲੀਵੁੱਡ ਦੀ ਪਹਿਲੀ ਫ਼ਿਲਮ ਬਣ ਗਈ ਹੈ।

ਚਾਰ ਦਿਨ ਵਿੱਚ ਬਣਾਇਆ ਰਿਕਾਰਡ

- Advertisement -

ਜਵਾਨ’ ਫ਼ਿਲਮ ਰਿਕਾਰਡ ਤੋੜਦੀ ਜਾ ਰਹੀ ਹੈ। ਫ਼ਿਲਮ ਨੇ ਚਾਰ ਦਿਨਾਂ ਵਿੱਚ 500 ਕਰੋੜ ਦਾ ਅੰਕੜਾ ਪਾਰ ਕਰ ਦਿੱਤਾ ਹੈ। ਇਸੇ ਲਈ ‘ਜਵਾਨ’ ਚਾਰ ਦਿਨਾਂ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਚੁੱਕੀ ਹੈ। ਫ਼ਿਲਮ ਬਹੁਤ ਤੇਜ਼ੀ ਨਾਲ ਰਿਕਾਰਡ ਬਣਾ ਰਹੀ ਹੈ। ਜਦਕਿ ਤਿੰਨ ਦਿਨਾਂ ਚ ਫ਼ਿਲਮ ਨੇ 384.69 ਕਰੋੜ ਰੁਪਏ ਕਮਾਏ।

ਜਵਾਨ ਫ਼ਿਲਮ ਦੀ ਕਹਾਣੀ

‘ਜਵਾਨ’ ਫ਼ਿਲਮ ਇੱਕ ਮਨੋਰੰਜਨ ਭਰਪੂਰ ਫ਼ਿਲਮ ਹੈ। ਇਸ ਫ਼ਿਲਮ ਤੋਂ ਲੋਕ ਮਨੋਰੰਜਨ ਦੇ ਨਾਲ-ਨਾਲ ਸਿੱਖਿਆ ਵੀ ਪ੍ਰਾਪਤ ਕਰ ਰਹੇ ਹਨ। ਫ਼ਿਲਮ ਦੀ ਕਹਾਣੀ ਵਿੱਚ ਸ਼ਾਹਰੁਖ ਦਾ ਨਾਂਅ ਆਜ਼ਾਦ ਰੱਖਿਆ ਗਿਆ ਹੈ। ਇਸ ਦੀ ਕਹਾਣੀ ਵਿੱਚ ਦਿਖਾਇਆ ਗਿਆ ਹੈ ਕਿ ਆਜ਼ਾਦ (ਸ਼ਾਹਰੁਖ ਖ਼ਾਨ) ਆਪਣੀ ਪਹਿਚਾਣ ਨੂੰ ਲੁਕਾ ਕੇ ਆਮ ਜਨਤਾ ਦੇ ਲਈ ਲੜਦਾ ਹੈ। ਇਸ ਸਭ ਵਿਚ ਝੂਠੇ ਦੋਸ਼ਾਂ ਵਿਚ ਕੈਦ ਪੰਜ ਕੁੜੀਆਂ ਉਸ ਦੀ ਮਦਦ ਕਰਦੀਆਂ ਹਨ। ਉਹ ਉਨ੍ਹਾਂ ਦੀ ਮਦਦ ਨਾਲ ਮੁੰਬਈ ਮੈਟਰੋ ਨੂੰ ਹਾਈਜੈਕ ਕਰਦਾ ਹੈ।

ਸਰਕਾਰ ਆਜ਼ਾਦ ਨਾਲ ਨਜਿੱਠਣ ਲਈ ਸਪੈਸ਼ਲ ਫੋਰਸ ਚੀਫ਼ ਨਰਮਦਾ (ਨਯੰਤਰਾ) ਭੇਜਦੀ ਹੈ। ਪਰ ਫਿਰ ਵੀ ਉਹ ਆਜ਼ਾਦ ਨੂੰ ਰੋਕਣ ਵਿੱਚ ਅਸਮਰੱਥ ਹੈ। ਫਿਲਮ ਅੱਗੇ ਵਧਦੀ ਹੈ ਅਤੇ ਇਹ ਦਿਖਾਇਆ ਜਾਂਦਾ ਹੈ ਕਿ ਆਜ਼ਾਦ ਨੂੰ ਸਰਕਾਰ ਉਹ ਕੰਮ ਕਰਵਾਉਂਦੀ ਹੈ ਜੋ ਉਨ੍ਹਾਂ ਨੇ ਸਾਲਾਂ ਤੋਂ ਨਹੀਂ ਕੀਤੀ, ਪਰ ਇਹ ਲੋਕਾਂ ਦੀ ਬਿਹਤਰੀ ਲਈ ਹੈ।

 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment