ਬੈਲਜੀਅਮ ‘ਚ 30 ਸਾਲਾ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

TeamGlobalPunjab
2 Min Read

ਨਵਾਂਸ਼ਹਿਰ ਜ਼ਿਲ੍ਹੇ ਦੇ ਪਠਲਾਵਾ ਪਿੰਡ ਦੇ ਜਤਿੰਦਰ ਸਿੰਘ (30) ਦੀ ਬੈਲਜੀਅਮ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਜਤਿੰਦਰ ਦੀ ਮਾਂ ਆਪਣੇ ਇਕਲੌਤੇ ਪੁੱਤਰ ਦੀ ਮੌਤ ਤੋਂ ਬਾਅਦ ਡੂੰਘੇ ਸਦਮੇ ‘ਚ ਹੈ।

ਮ੍ਰਿਤਕ ਜਤਿੰਦਰ ਸਿੰਘ ਦੇ ਪਿਤਾ ਮਨਜੀਤ ਸਿੰਘ ਨਾਲ ਦੁਖੀ ਹਿਰਦੇ ਨਾਲ ਦੱਸਿਆ ਕਿ ਉਸਦਾ ਪੁੱਤਰ ਇੱਥੋਂ ਦਸਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਪਹਿਲਾਂ ਉਹ ਦੁਬਈ ਗਿਆ ਸੀ ਫਿਰ ਬੈਲਜੀਅਮ ਤੋਂ ਉਸਦੇ ਦੋਸਤ ਨੇ ਇੱਕ ਸਪਾਂਸਰ ਸ਼ਿਪ ਭੇਜ ਦਿੱਤੀ ਸੀ ਜਿਸ ਨਾਲ ਉਹ 2012 ਨੂੰ ਬੈਲਜੀਅਮ ਚਲਾ ਗਿਆ ।ਬੈਲਜੀਅਮ ‘ਚ ਹੁਣ  ਉਸਨੂੰ ਪੱਕੇ ਹੋਣ ਦੇ ਪੇਪਰ ਵੀ ਮਿਲ ਗਏ ਸਨ। ਪਰ ਕੱਲ ਦੇਰ ਰਾਤ ਉਨ੍ਹਾਂ ਨੂੰ ਇੱਕ ਫੋਨ ਬੈਲਜੀਅਮ ਦੇ ਸ਼ਹਿਰ ਲੀ ਤੋਂ ਆਇਆ ਸੀ ਜਤਿੰਦਰ ਸਿੰਘ ਦੀ ਮੌਤ ਹਾਰਟ ਅਟੈਕ ਨਾਲ ਹੋ ਗਈ ਹੈ। ਪਿਤਾ ਨੇ ਇਹ ਵੀ ਦੱਸਿਆ ਕਿ ਉਸਦੀ ਆਪਣੇ ਬੇਟੇ ਨਾਲ ਇੱਕ ਦਿਨ ਪਹਿਲਾਂ ਫੋਨ ਉੱਤੇ ਗੱਲਬਾਤ ਹੋਈ ਸੀ।

ਜਤਿੰਦਰ ਦੇ ਪਿਤਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸਦੇ ਬੇਟੇ ਦੀ ਲਾਸ਼ ਭਾਰਤ ਭੇਜੀ ਜਾਵੇ।ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਜੇਕਰ ਮੌਤ ਦਾ ਕੋਈ ਹੋਰ ਕਾਰਨ ਹੈ ਤਾਂ ਪੁਲਿਸ ਨੂੰ ਇਸ ਦੇ ਤਹਿਤ ਕਾਰਵਾਈ ਕਰਨੀ ਚਾਹੀਦੀ ਹੈ। ਉਸਦੀ ਬੇਬਕਤੀ ਮੌਤ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਰਕਾਰ ਉਪਰਾਲਾ ਕਰਕੇ ਉਸਦੀ ਲਾਸ਼ ਉਸਦੇ ਜੱਦੀ ਪਿੰਡ ਪਠਲਾਵਾ ਪਹੁੰਚਾ ਦੇਵੇ ਤਾਂ ਕਿ ਪਰਿਵਾਰ ਦੇ ਉਸਦੇ ਅੰਤਿਮ ਦਰਸ਼ਨ ਕਰਕੇ ਉਸਦਾ ਸੰਸਕਾਰ ਕਰ ਸਕਣ।

Share this Article
Leave a comment