ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਭਾਰਤੀਆਂ ਦੀ ਆਲੋਚਨਾ ਕਰਨ ਵਾਲੀ ਸੁਏਲਾ ਬ੍ਰੇਵਰਮੈਨ ਨੂੰ ਕੀਤਾ ਗ੍ਰਹਿ ਮੰਤਰੀ ਨਿਯੁਕਤ

Rajneet Kaur
2 Min Read

ਲੰਡਨ: ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਮੰਗਲਵਾਰ ਨੂੰ ਆਪਣੀ ਕੈਬਨਿਟ ਦਾ ਐਲਾਨ ਕੀਤਾ। ਮੰਤਰੀ ਮੰਡਲ ਦਾ ਵਿਸਥਾਰ ਕਰਦੇ ਹੋਏ ਰਿਸ਼ੀ ਸੁਨਕ ਨੇ ਸੁਏਲਾ ਬ੍ਰੇਵਰਮੈਨ ਨੂੰ ਗ੍ਰਹਿ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਹੈ।  ਦੱਸ ਦੇਈਏ ਕਿ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਬ੍ਰੇਵਰਮੈਨ ਨੇ ਭਾਰਤੀ ਡਾਇਸਪੋਰਾ ਬਾਰੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਸੀ ਕਿ ਜੇਕਰ ਭਾਰਤ ਨਾਲ ਮੁਕਤ ਵਪਾਰ ‘ਤੇ ਸਮਝੌਤਾ ਹੁੰਦਾ ਹੈ ਤਾਂ ਬਰਤਾਨੀਆ ‘ਚ ਪ੍ਰਵਾਸੀਆਂ ਦੀ ਗਿਣਤੀ ਵਧੇਗੀ।

ਬ੍ਰੇਵਰਮੈਨ ਨੇ ਕਿਹਾ ਸੀ ਕਿ ਜ਼ਿਆਦਾਤਰ ਭਾਰਤੀ ਆਪਣੇ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਬ੍ਰਿਟੇਨ ‘ਚ ਹੀ ਰਹਿੰਦੇ ਹਨ। ਭਾਰਤੀਆਂ ਲਈ ਇਸ ਤਰ੍ਹਾਂ ਸਰਹੱਦ ਨਹੀਂ ਖੋਲ੍ਹਣੀ ਚਾਹੀਦੀ।

42 ਸਾਲਾ ਸੁਏਲਾ ਬ੍ਰੇਵਰਮੈਨ ਗੋਆ, ਭਾਰਤ ਦੀ ਰਹਿਣ ਵਾਲੀ ਹੈ ਅਤੇ ਅਟਾਰਨੀ ਜਨਰਲ ਰਹਿ ਚੁੱਕੀ ਹੈ। ਬ੍ਰੇਵਰਮੈਨ, ਟਰਸ ਦਾ ਸਭ ਤੋਂ ਵੱਡੀ ਸਮਰਥਕ ਹੈ। ਦੱਸ ਦੇਈਏ ਕਿ ਸੁਏਲਾ ਬ੍ਰੇਵਰਮੈਨ ਨੇ ਲਿਜ਼ ਟਰਸ ਦੀ ਸਰਕਾਰ ਵਿੱਚ ਗ੍ਰਹਿ ਮੰਤਰੀ ਵਜੋਂ ਜ਼ਿੰਮੇਵਾਰੀ ਸੰਭਾਲੀ ਸੀ। ਪਰ ਇੱਕ ਸੰਸਦ ਮੈਂਬਰ ਨੂੰ ਆਪਣੀ ਨਿੱਜੀ ਈਮੇਲ ਰਾਹੀਂ ਅਧਿਕਾਰਤ ਦਸਤਾਵੇਜ਼ ਭੇਜਿਆ ਸੀ। ਇਸ ਕਾਰਨ ਸੁਏਲਾ ‘ਤੇ ਗੁਪਤਤਾ ਦੀ ਉਲੰਘਣਾ ਦਾ ਦੋਸ਼ ਲੱਗਿਆ ਅਤੇ ਉਸ ਨੇ ਅਸਤੀਫਾ ਦੇ ਦਿੱਤਾ। ਹਾਲਾਂਕਿ ਇਸ ਤੋਂ ਬਾਅਦ ਲਿਜ਼ ਟਰਸ ਦੀ ਸਰਕਾਰ ਵੀ ਜ਼ਿਆਦਾ ਦੇਰ ਨਹੀਂ ਚੱਲ ਸਕੀ ਅਤੇ ਲਿਜ਼ ਟਰਸ ਨੇ ਸਰਕਾਰ ਚਲਾਉਣ ‘ਚ ਆਪਣੀ ਨਾਕਾਮੀ ਨੂੰ ਸਵੀਕਾਰ ਕਰਦੇ ਹੋਏ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਦੱਸ ਦੇਈਏ ਕਿ ਸੁਏਲਾ ਭਾਰਤੀ ਮੂਲ ਦੀ ਬ੍ਰਿਟਿਸ਼ ਨਾਗਰਿਕ ਹੈ। ਉਸਦੇ ਮਾਤਾ-ਪਿਤਾ 1960 ਵਿੱਚ ਬਰਤਾਨੀਆ ਆਵਾਸ ਕਰ ਗਏ। ਸੁਏਲਾ ਬ੍ਰੇਵਰਮੈਨ ਦੇ ਪਰਿਵਾਰ ਦੀਆਂ ਜੜ੍ਹਾਂ ਭਾਰਤ ਵਿੱਚ ਹਨ। ਸੁਏਲਾ ਦੇ ਪਿਤਾ ਮੂਲ ਰੂਪ ਤੋਂ ਗੋਆ ਦੇ ਰਹਿਣ ਵਾਲੇ ਸਨ। ਇਸ ਦੇ ਨਾਲ ਹੀ ਉਹ ਤਮਿਲ ਹਿੰਦੂ ਪਰਿਵਾਰ ਤੋਂ ਸੀ। ਸੁਏਲਾ ਦਾ ਜਨਮ ਲੰਡਨ ਵਿੱਚ ਹੋਇਆ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment