ਕੋਵਿਡ-19 ਦੀ ਦੂਜੀ ਲਹਿਰ: ਮੁੜ ਲੀਹੋਂ ਲੱਥਣ ਲੱਗੀ ਜ਼ਿੰਦਗੀ, ਫਰਾਂਸ ਤੋਂ ਬਾਅਦ ਇਸ ਦੇਸ਼ ‘ਚ ਲੱਗਿਆ ਲਾਕਡਾਊਨ

TeamGlobalPunjab
2 Min Read

ਲੰਡਨ: ਯੂਰਪ ‘ਚ ਕੋਰੋਨਾਵਾਇਰਸ ਦੀ ਤੀਸਰੀ ਲਹਿਰ ਦੇ ਨਾਲ ਹੀ ਹੁਣ ਕਈ ਦੇਸ਼ ਲਾਕਡਾਊਨ ਦਾ ਐਲਾਨ ਕਰ ਰਹੇ ਹਨ। ਫਰਾਂਸ ਤੋਂ ਬਾਅਦ ਹੁਣ ਇੰਗਲੈਂਡ ਵਿੱਚ ਵੀ ਲਾਕਡਾਊਨ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਦੇਸ਼ ਵਿਚ ਲਾਕਡਾਊਨ ਲਗਾਉਣ ਦਾ ਫੈਸਲਾ ਲਿਆ ਹੈ, ਲਾਕਡਾਊਨ ਦੀ ਸ਼ੁਰੂਆਤ ਪੰਜ ਨਵੰਬਰ ਤੋਂ ਹੋਵੇਗੀ।

ਪ੍ਰਧਾਨ ਮੰਤਰੀ ਜੌਹਨਸਨ ਦੇ ਐਲਾਨ ਦੇ ਨਾਲ ਹੀ ਇੰਗਲੈਂਡ ਵਿੱਚ ਵੀ ਚਾਰ ਹਫ਼ਤੇ ਦਾ ਲਾਕਡਾਊਨ ਲਗਾਇਆ ਜਾ ਰਿਹਾ ਹੈ। ਇਸ ਦੇ ਤਹਿਤ ਪਬ, ਰੈਸਟੋਰੈਂਟ, ਗੈਰ ਜ਼ਰੂਰੀ ਦੁਕਾਨਾਂ ਖੋਲ੍ਹਣ ‘ਤੇ ਪਬੰਧੀ ਰਹੇਗੀ। ਪ੍ਰਧਾਨ ਮੰਤਰੀ ਬੋਰਿਸ ਨੇ ਲਾਕਡਾਊਨ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਇੰਗਲੈਂਡ ਵਿੱਚ ਪੰਜ ਨਵੰਬਰ ਤੋਂ ਦੋ ਦਸੰਬਰ ਤੱਕ ਲਈ ਪਾਬੰਦੀਆਂ ਰਹਿਣਗੀਆਂ।

ਪੀਐਮ ਜੌਹਨਸਨ ਨੇ ਅਧਿਕਾਰਿਤ ਟਵਿੱਟਰ ਅਕਾਊਂਟ ‘ਤੇ ਇਕ ਵੀਡੀਓ ਟਵੀਟ ਕਰਦੇ ਹੋਏ ਘਰ ‘ਚ ਰਹਿਣ ਦੀ ਅਪੀਲ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਚਾਰ ਹਫ਼ਤੇ ਤੋਂ ਬਾਅਦ ਹਾਲਾਤ ਦਾ ਜਾਇਜ਼ਾ ਲਿਆ ਜਾਵੇਗਾ ਉਦੋਂ ਇਸ ਨੂੰ ਵਧਾਉਣ ਜਾਂ ਖ਼ਤਮ ਕਰਨ ‘ਤੇ ਫੈਸਲਾ ਲਿਆ ਜਾਵੇਗਾ।


ਟਵੀਟ ਵਿਚ ਅਪੀਲ ਕੀਤੀ ਗਈ ਹੈ ਕੀ ਆਪਣੇ ਘਰ ਤੋਂ ਖਾਣ ਪੀਣ ਦੀਆਂ ਚੀਜ਼ਾਂ ਲਿਆਉਣ ਲਈ, ਮੈਡੀਕਲ ਐਮਰਜੈਂਸੀ, ਪੜ੍ਹਾਈ ਜਾਂ ਬਹੁਤ ਜ਼ਰੂਰੀ ਕੰਮ ਦੇ ਸਿਲਸਿਲੇ ਵਿੱਚ ਹੀ ਬਾਹਰ ਨਿਕਲੋ ਜੇਕਰ ਸੰਭਵ ਹੋਵੇ ਤਾਂ ਵਰਕ ਫਰੋਮ ਹੋਮ ਕਰੋ, ਜ਼ਰੂਰੀ ਨਾ ਹੋਵੇ ਤਾਂ ਯਾਤਰਾ ਨਾ ਕਰੋ।

Share this Article
Leave a comment