ਐਸਜੀਪੀਸੀ ਕਰਨਾ ਚਾਹੁੰਦੀ ਸੀ ਗੁਰਦੁਆਰਾ ਸਾਹਿਬ ਹਮਲੇ ਦੀ ਜਾਂਚ, ਪਾਕਿਸਤਾਨ ਨੇ ਨਹੀਂ ਦਿੱਤਾ ਵੀਜ਼ਾ

TeamGlobalPunjab
1 Min Read

ਅੰਮ੍ਰਿਤਸਰ :  ਪਾਕਿਸਤਾਨ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚਾਰ ਮੈਂਬਰੀ ਕਮੇਟੀ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਦਰਅਸਲ  ਬੀਤੇ ਦਿਨੀਂ ਨਨਕਾਣਾ ਸਾਹਿਬ ਅੰਦਰ ਹੋਏ ਹਮਲੇ ਸਬੰਧੀ ਜਾਂਚ ਕਰਨ ਅਤੇ ਗੱਲਬਾਤ ਕਰਨ ਲਈ ਐਸਜੀਪੀਸੀ ਦੀ ਚਾਰ ਮੈਂਬਰੀ ਕਮੇਟੀ ਨੇ ਪਾਕਿਸਤਾਨ ਜਾਣਾ ਸੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨ ਵੱਲੋਂ ਅਜੇ ਤੱਕ ਵੀਜ਼ਾ ਨਹੀਂ ਮਿਲਿਆ ਅਤੇ ਇਸ ਲਈ ਉਹ ਦੁਬਾਰਾ ਵੀਜ਼ੇ ਦੀ ਮੰਗ ਕਰਨਗੇ।

ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਹ ਟੀਮ ਇਸ ਲਈ ਬਣਾਈ ਗਈ ਹੈ ਕਿ ਉੱਥੇ ਜਾ ਕੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਜਾਵੇ ਅਤੇ ਹਮਲੇ ਦੀ ਵਜ੍ਹਾ ਪਤਾ ਕੀਤੀ ਜਾਵੇ। ਲੌਂਗੋਵਾਲ ਨੇ ਕਿਹਾ ਕਿ ਇਹ ਟੀਮ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕਰੇਗੀ। ਰਿਪੋਰਟਾਂ ਮੁਤਾਬਿਕ ਲੌਗੋਵਾਲ ਨੇ ਦੱਸਿਆ ਕਿ ਇਸ ਕਮੇਟੀ ਵਿੱਚ ਰਜਿੰਦਰ ਸਿੰਘ ਮੇਹਤਾ, ਭੁਪਿੰਦਰ ਸਿੰਘ, ਰੂਪ ਸਿੰਘ ਅਤੇ ਰਜਿੰਦਰ ਸਿੰਘ ਰੂਬੀ ਸ਼ਾਮਲ ਹਨ। ਰਿਪੋਰਟਾਂ ਮਿਲ ਰਹੀਆਂ ਹਨ ਕਿ ਇਹ ਵੀਜ਼ਾ ਪਾਕਿਸਤਾਨੀ ਗਵਰਨਰ ਦੇ ਹੁਕਮਾਂ ਤੋਂ ਬਾਅਦ  ਇਹ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ ਹੈ।

Share this Article
Leave a comment