ਅਦਾਲਤ ‘ਚ ਮੁਰਗੇ ਨੇ ਜਿੱਤੀ ਲੜ੍ਹਾਈ, ਹੁਣ ਆਪਣੀ ਮਰਜੀ ਨਾਲ ਦੇ ਸਕੇਗਾ ਬਾਂਗ

TeamGlobalPunjab
2 Min Read

ਪੈਰਿਸ: ਪਹਿਲਾਂ ਇਕ ਸਮਾਂ ਹੁੰਦਾ ਸੀ ਜਦੋਂ ਮੁਰਗੇ ਦੀ ਬਾਂਗ ਸੁਣ ਕੇ ਲੋਕ ਸਵੇਰੇ ਜਾਗਦੇ ਸਨ। ਪਰ ਇਸ ਬਾਂਗ ਨੂੰ ਲੈ ਕੇ ਫਰਾਂਸ ‘ਚ ਇੱਕ ਬਹਿਸ ਛਿੱੜ ਗਈ। ਇਥੋਂ ਤੱਕ ਇਸ ਸਬੰਧੀ ਇਕ ਮੁਕੱਦਮਾ ਵੀ ਚੱਲਿਆ ਜੋ ਕਿ ਹੁਣ ਮੁਰਗੇ ਨੇ ਜਿੱਤ ਲਿਆ, ਜਿਸ ਤਹਿਤ ਉਸ ਦੀ ਬਾਂਗ ‘ਤੇ ਰੋਕ ਲਾਈ ਗਈ ਸੀ।

ਅਦਾਲਤ ਨੇ ਆਪਣੇ ਫੈਸਲੇ ‘ਚ ਮੁਰਗੇ ਨੂੰ ਆਪਣੇ ਸੁਰ ‘ਚ ਬਾਂਗ ਦੇਣ ਦਾ ਪੂਰਾ ਅਧਿਕਾਰ ਦਿੱਤਾ। ਦਰਅਸਲ ਮੁਰਗੇ ਦੇ ਬੋਲਣ ‘ਤੇ ਉਸ ਦੇ ਮਾਲਕ ਕ੍ਰੋਨੀ ਦੇ ਗੁਆਂਢੀ ਨੇ ਇਤਰਾਜ਼ ਕੀਤਾ ਸੀ ਜਿਸ ਤੋਂ ਬਾਅਦ ਇਹ ਮਾਮਲਾ ਕੋਰਟ ਤੱਕ ਪਹੁੰਚ ਗਿਆ।

ਮੁਰਗੇ ਦੀ ਬਾਂਗ ਨੂੰ ਲੈ ਕੇ ਸ਼ਹਿਰੀ ਤੇ ਪੇਂਡੂ ਲੋਕ ਵੰਡੇ ਗਏ। ਸ਼ਹਿਰੀ ਲੋਕਾਂ ਦਾ ਕਹਿਣਾ ਹੈ ਕਿ ਮੁਰਗੇ ਦੇ ਸਵੇਰੇ-ਸਵੇਰੇ ਬੋਲਣ ਨਾਲ ਉਨ੍ਹਾਂ ਦੀ ਨੀਂਦ ਖਰਾਬ ਹੁੰਦੀ ਹੈ। ਗੁਆਂਢੀ ਨੇ ਇਸ ਨੂੰ ਆਵਾਜ਼ ਪ੍ਰਦੂਸ਼ਣ ਦੱਸਿਆ। ਉਥੇ ਹੀ ਪੇਂਡੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ‘ਤੇ ਕੋਈ ਇਤਰਾਜ਼ ਨਹੀਂ ਸੀ। ਆਖਿਰਕਾਰ ਵੀਰਵਾਰ ਨੂੰ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੈ ਤੇ ਕਿਹਾ ਹੈ ਕਿ ਇਸ ਪੰਛੀ ਨੂੰ ਬੋਲਣ ਦਾ ਅਧਿਕਾਰ ਹੈ।

ਮੈਰਿਸ ਨਾਮ ਦੇ ਇਸ ਮੁਰਗੇ ਨੂੰ ਕ੍ਰੇਨੀ ਫੇਸਯੂ ਨੇ ਪਾਲਿਆ ਸੀ ਜੋ ਕਿ ਇਸ ਮਾਮਲੇ ਕਾਰਨ ਦੁਨੀਆ ਭਰ ‘ਚ ਮਸ਼ਹੂਰ ਹੋ ਗਿਆ। ਕ੍ਰੇਨੀ ਦੇ ਵਕੀਲ ਨੇ ਦੱਸਿਆਂ ਕਿ ਮੈਰਿਸ ਇਹ ਕੇਸ ਜਿੱਤ ਗਿਆ ਹੈ। ਕ੍ਰੋਨੀ ਨੇ ਕਿਹਾ ਕਿ ਹਾਲੇ ਤੱਕ ਕਿਸੇ ਨੇ ਵੀ ਮੁਰਗੇ ਦੇ ਬੋਲਣ ‘ਤੇ ਕਿਸੇ ਨੇ ਇਤਰਾਜ਼ ਨਹੀਂ ਜਤਾਇਆ। ਲੂਈਸ ਬਿਰਨ ਤੇ ਉਨ੍ਹਾਂ ਦੀ ਪਤਨੀ ਨੇ ਸ਼ਿਕਾਇਤ ਕੀਤੀ ਸੀ ਕਿ ਮੁਰਗੇ ਦੇ ਬੋਲਣ ਨਾਲ ਉਨ੍ਹਾਂ ਦੀ ਨੀਂਦ ਖਰਾਬ ਹੋ ਜਾਂਦੀ ਹੈ।

ਕੀ ਸੀ ਮਾਮਲਾ ?
ਮੌਰਿਸ ਅਤੇ ਉਸ ਦੀ ਮਾਲਕਣ ਫੇਸ ‘ਤੇ ਗੁਆਂਢ ‘ਚ ਰਹਿਣ ਵਾਲੇ ਪਤੀ-ਪਤਨੀ ਨੇ ਮੁਕੱਦਮਾ ਕੀਤਾ ਸੀ। ਸੇਵਾ ਮੁਕਤ ਇਹ ਪਤੀ-ਪਤਨੀ ਛੁੱਟੀਆਂ ਕੱਟਣ ਲਈ ਓਰੇਲਨ ਟਾਪੂ ਸਥਿਤ ਆਪਣੇ ਘਰ ਆਏ ਹੋਏ ਸਨ। ਉਨ੍ਹਾਂ ਦੀ ਸ਼ਿਕਾਇਤ ਸੀ ਕਿ ਮੌਰਿਸ ਬਹੁਤ ਜ਼ਿਆਦਾ ਰੌਲਾ ਪਾਉਂਦਾ ਸੀ ਜਿਸ ਦੇ ਨਾਲ ਉਨ੍ਹਾਂ ਦੀਆਂ ਛੁੱਟੀਆਂ ਖ਼ਰਾਬ ਹੋ ਗਈਆਂ।

Share this Article
Leave a comment