ਅਫ਼ਗਾਨਿਸਤਾਨ ਦੇ ਉੱਤਰੀ ਕੁੰਦੁਜ ਪ੍ਰਾਂਤ ’ਚ ਜੁੰਮੇ ਦੀ ਨਮਾਜ਼ ਦੌਰਾਨ ਸ਼ਿਆ ਮਸਜ਼ਿਦ ’ਚ ਆਤਮਘਾਤੀ ਹਮਲਾ, 100 ਤੋਂ ਵੱਧ ਹਲਾਕ

TeamGlobalPunjab
2 Min Read

ਕਾਬੁਲ : ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਅਸਥਿਰਤਾ ਦਾ ਮਾਹੌਲ ਵਧਦਾ ਜਾ ਰਿਹਾ ਹੈ। ਅਫ਼ਗਾਨਿਸਤਾਨ ਦੇ ਉੱਤਰੀ ਕੁੰਦੁਜ ਪ੍ਰਾਂਤ ’ਚ ਜੁੰਮੇ ਦੀ ਨਮਾਜ਼ ਦੌਰਾਨ ਇਕ ਸ਼ਿਆ ਮਸਜ਼ਿਦ ’ਚ ਭਿਆਨਕ ਧਮਾਕਾ ਹੋਇਆ। ਸਮਾਚਾਰ ਏਜੰਸੀ ਏਐੱਫ਼ਪੀ ਨੇ ਹਸਪਤਾਲ ਦੇ ਸੂਤਰਾਂ ਦੇ ਅਨੁਸਾਰ ਦੱਸਿਆ ਕਿ ਅਫ਼ਗਾਨਿਸਤਾਨ ਦੇ ਕੁੰਦੁਜ ਮਸਜ਼ਿਦ ’ਚ ਧਮਾਕੇ ’ਚ ਘੱਟੋ-ਘੱਟ 100 ਲੋਕ ਮਾਰੇ ਗਏ ਹਨ।

ਰਿਪੋਰਟ ਅਨੁਸਾਰ ਧਮਾਕਾ ਅਫ਼ਗਾਨਿਸਤਾਨ ਦੇ ਉੱਤਰੀ ਕੁੰਦੁਜ ਸੂਬੇ ’ਚ ਸਈਅਦ ਆਬਾਦ ਮਸਜ਼ਿਦ ’ਚ ਹੋਇਆ, ਕਿਉਂਕਿ ਸਥਾਨਕ ਲੋਕ ਸ਼ੁੱਕਰਵਾਰ ਦੀ ਨਮਾਜ਼ ਲਹੀ ਮਸਜ਼ਿਦ ’ਚ ਸ਼ਾਮਲ ਹੋਏ ਸਨ।ਅਜੇ ਤਕ ਕਿਸੇ ਵੀ ਧੜੇ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਇਸ ਧਮਾਕੇ ਪਿੱਛੇ ਬਦਨਾਮ ਅੱਤਵਾਦੀ ਗੁੱਟ ਆਈਐਸਆਈਐਸ-ਕੇ (ISIS-K) ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਸਰਕਾਰ ਬਣਨ ਤੋਂ ਬਾਅਦ ਇਹ ਦੇਸ਼ ਵਿੱਚ ਸਭ ਤੋਂ ਵੱਡਾ ਹਮਲਾ ਹੈ। ਕੁੰਦੁਜ਼ ਵਿੱਚ ਸੱਭਿਆਚਾਰ ਅਤੇ ਸੂਚਨਾ ਦੇ ਨਿਰਦੇਸ਼ਕ ਮਤੀਉੱਲਾਹ ਰੁਹਾਨੀ ਨੇ ਕਿਹਾ ਕਿ ਇਹ ਇੱਕ ਆਤਮਘਾਤੀ ਹਮਲਾ ਸੀ, ਜਦੋਂ ਕਿ ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਕਿਹਾ ਕਿ ਕੁੰਦੁਜ ਦੀ ਮਸਜਿਦ ਵਿੱਚ ਹੋਏ ਧਮਾਕੇ ਵਿੱਚ ਕਈ ਲੋਕ ਮਾਰੇ ਗਏ ਸਨ।

- Advertisement -

ਹਾਲਾਂਕਿ, ਮ੍ਰਿਤਕਾਂ ਦੀ ਸਹੀ ਗਿਣਤੀ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਅਫਗਾਨਿਸਤਾਨ ਦੇ ਮੁੱਖ ਮੀਡੀਆ ਚੈਨਲ ਟੋਲੋ ਨਿਊਜ਼ ਨੇ ਮਰਨ ਵਾਲਿਆਂ ਦੀ ਗਿਣਤੀ 43 ਅਤੇ ਅਲ ਜਜ਼ੀਰਾ ਨੇ 100 ਦੱਸੀ ਹੈ।

Share this Article
Leave a comment