ਦੁਨੀਆ ਦਾ ਸਭ ਤੋਂ ਵੱਡਾ ‘ਜੇਮਸ ਵੈੱਬ ਸਪੇਸ ਟੈਲੀਸਕਾਪ’ ਲਾਂਚ

TeamGlobalPunjab
3 Min Read

ਵਾਸ਼ਿੰਗਟਨ : ਪਹਿਲੇ ਤਾਰਿਆਂ, ਆਕਾਸ਼ ਗੰਗਾਵਾਂ ਦੀ ਖੋਜ ਅਤੇ ਜੀਵਨ ਦੇ ਚਿੰਨ੍ਹ ਪਤਾ ਲਾਉਣ ਲਈ ਤੇ ਬ੍ਰਹਮੰਡ ਦੀ ਪੜਤਾਲ ਲਈ ਦੁਨੀਆ ਦੀ ਸਭ ਤੋਂ ਵੱਡੀ ਤੇ ਸਭ ਤੋਂ ਵੱਧ ਸਮਰੱਥਾ ਵਾਲੀ ਪੁਲਾੜ ਦੂਰਬੀਨ ਅੱਜ ਆਪਣੀ ਮੁਹਿੰਮ ਲਈ ਰਵਾਨਾ ਹੋ ਗਈ।ਅਮਰੀਕਾ ਦੀ ਪੁਲਾੜ ਏਜੰਸੀ ‘ਨਾਸਾ’ ਨੇ ਜੇਮਸ ਵੈਬ ਸਪੇਸ ਟੈਲੀਸਕੋਪ ਨੂੰ ਸਫਲਤਾਪੂਰਵਕ ਲਾਂਚ ਕੀਤਾ ਹੈ। ਯੂਰਪੀਅਨ ਸਪੇਸ ਏਜੰਸੀ (ਈਐਸਏ) ਨੇ ਇਸ ਕੰਮ ‘ਚ ਨਾਸਾ ਦੀ ਮਦਦ ਕੀਤੀ ਹੈ। ਇਸ ਤਜਰਬੇ ਨੂੰ ਲੈ ਕੇ ਵਿਗਿਆਨ ਜਗਤ ’ਚ ਕਾਫ਼ੀ ਉਤਸੁਕਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਟੈਲੀਸਕੋਪ ਦੀ ਨਵੀਂ ਅਤੇ ਅਨੋਖੀ ਸਮਰੱਥਾ ਦੇ ਜ਼ਰੀਏ ਵਿਗਿਆਨੀਆਂ ਨੂੰ ਬ੍ਰਹਿਮੰਡ ਦੀਆਂ ਕਈ ਥਾਵਾਂ ਦੇ ਬਿਹਤਰ ਅੰਕੜੇ ਮਿਲਣਗੇ ਅਤੇ ਕੁਝ ਬਿਲਕੁਲ ਨਵੇਂ ਪਿੰਡਾਂ ਅਤੇ ਖੇਤਰਾਂ ਦੀ ਜਾਣਕਾਰੀ ਵੀ ਮਿਲ ਸਕੇਗੀ।

ਜੇਮਸ ਵੈਬ ਸਪੇਸ ਟੈਲੀਸਕੋਪ ਹਬਲ ਟੈਲੀਸਕੋਪ ਦੀ ਥਾਂ ਲਵੇਗਾ। ਪੁਲਾੜ ਵਿੱਚ ਤਾਇਨਾਤ ਹੋਣ ਵਾਲੀਆਂ ਇਹ ਅੱਖਾਂ ਬ੍ਰਹਿਮੰਡ ਦੀਆਂ ਦੂਰ-ਦੁਰਾਡੇ ਡੂੰਘਾਈਆਂ ਵਿੱਚ ਮੌਜੂਦ ਆਕਾਸ਼ਗੰਗਾਵਾਂ, ਐਸਟ੍ਰਾਇਡ, ਬਲੈਕ ਹੋਲਾਂ, ਗ੍ਰਹਿਆਂ, ਏਲੀਅਨ ਗ੍ਰਹਿਆਂ, ਸੂਰਜੀ ਪ੍ਰਣਾਲੀਆਂ ਆਦਿ ਦੀ ਖੋਜ ਕਰਨਗੀਆਂ।

ਜੇਮਜ਼ ਵੈਬ ਸਪੇਸ ਟੈਲੀਸਕੋਪ (JWST) ਬਣਾਉਣ ਵਿੱਚ 10,000 ਵਿਗਿਆਨੀਆਂ ਨੇ ਕੰਮ ਕੀਤਾ ਹੈ। ਪੁਲਾੜ ਵਿੱਚ ਤਾਇਨਾਤ ਕੀਤੀਆਂ ਜਾਣ ਵਾਲੀਆਂ ਇਹ ਅੱਖਾਂ ਮਨੁੱਖ ਦੁਆਰਾ ਬਣਾਈਆਂ ਗਈਆਂ ਸਭ ਤੋਂ ਵਧੀਆ ਵਿਗਿਆਨਕ ਅੱਖਾਂ ਹਨ। ਲੋਕ ਇਸ ਨੂੰ ਪੁਲਾੜ ਦੀ ਖਿੜਕੀ ਵੀ ਕਹਿ ਰਹੇ ਹਨ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਪੁਲਾੜ ਦੇ ਹਨੇਰੇ ਦੇ ਅੰਤ ਤੱਕ ਖੋਜ ਕਰੇਗਾ। ਨਾਸਾ ਨੇ JWST ਏਰੀਅਨ-5 ਈਸੀਏ ਰਾਕੇਟ ਤੋਂ ਲਾਂਚ ਕੀਤਾ। ਲਾਂਚਿੰਗ ਫ੍ਰੈਂਚ ਗੁਏਨਾ ਦੇ ਕੋਰੋਉ ਲਾਂਚ ਸਟੇਸ਼ਨ ਤੋਂ ਕੀਤੀ ਗਈ ਸੀ। ਜੇਮਜ਼ ਵੈੱਬ ਸਪੇਸ ਟੈਲੀਸਕੋਪ ਰਾਕੇਟ ਦੇ ਉਪਰਲੇ ਹਿੱਸੇ ਵਿੱਚ ਲਗਾਇਆ ਗਿਆ ਹੈ। ਭਾਰਤੀ ਸਮੇਂ ਮੁਤਾਬਕ ਲਾਂਚਿੰਗ 25 ਦਸੰਬਰ 2021 ਨੂੰ ਸ਼ਾਮ 5.50 ਵਜੇ ਦੇ ਕਰੀਬ ਕੀਤੀ ਗਈ ਸੀ।

ਇਸ ਟੈਲੀਸਕੋਪ ਦੀ ਇਕ ਵੱਡੀ ਵਿਸ਼ੇਸ਼ਤਾ ਅਤੇ ਆਕਰਸ਼ਣ ਇਸ ਦਾ 21 ਫੁੱਟ ਵੱਡਾ ਸ਼ੀਸ਼ਾ ਹੈ ਜੋ ਸੂਰਜ ਦੀਆਂ ਕਿਰਨਾਂ ਦੇ ਉਲਟ ਦਿਸ਼ਾ ’ਚ ਪੁਲਾੜ ਵੱਲ ਆਉਣ ਵਾਲੀਆਂ ਇੰਫ੍ਰਾਰੈਡ ਤਰੰਗਾਂ ਨੂੰ ਫੜੇਗਾ। ਇਸ ਨੂੰ ਸੂਰਜ ਤੋਂ ਆਉਣ ਵਾਲੀਆਂ ਕਿਰਨਾਂ ਤੋਂ ਬਚਾਉਣ ਲਈ ਇਕ ਪੰਜ ਪਰਤ ਦੀ ਸਨਸਕ੍ਰੀਨ ਲਾਈ ਹੈ। ਸੂਰਜ ਵੱਲੋਂ ਸਤ੍ਹਾ 110 ਡਿਗਰੀ ਸੈਂਟੀਗ੍ਰੇਡ ਤਕ ਗਰਮ ਹੋ ਸਕਦੀ ਹੈ। ਜਦੋਂਕਿ ਦੂਜੇ ਪਾਸੇ ਦੀ ਸਤ੍ਹਾ ਦਾ ਤਾਪਮਾਨ -200 ਡਿਗਰੀ ਤੋਂ -230 ਡਿਗਰੀ ਰੱਖਣਾ ਪਵੇਗਾ।

- Advertisement -

Share this Article
Leave a comment