ਗਣਤੰਤਰ ਦਿਵਸ ਮੌਕੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਦਰਸਾਉਂਦੀ ਝਾਕੀ ਬਣੀ ਖਿੱਚ ਦਾ ਕੇਂਦਰ

TeamGlobalPunjab
1 Min Read

ਨਵੀਂ ਦਿੱਲੀ : ਅੱਜ ਗਣਤੰਤਰ ਦਿਵਸ ਮੌਕੇ ਰਾਜਧਾਨੀ ਦਿੱਲੀ ਅੰਦਰ ਜਿੱਥੇ ਪਰੇਡ ਸਾਰਿਆਂ ਲਈ ਖਿੱਚ ਦਾ ਕਾਰਨ ਬਣੀ ਰਹੀ ਉੱਥੇ ਹੀ ਝਾਕੀਆਂ ਮੌਕੇ ਪੰਜਾਬ ਨੂੰ ਪ੍ਰਦਰਸ਼ਤ ਕਰਦੀ ਵਿਲੱਖਣ ਝਾਕੀ ਵੀ ਸਾਰਿਆਂ ਦੇ ਦਿਲਾਂ ਨੂੰ ਮੋਹ ਰਹੀ ਸੀ। ਜੀ ਹਾਂ ਇਹ ਵਿਸ਼ੇਸ ਝਾਕੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਗਏ ਉਪਦੇਸ਼ ‘ਤੇ ਅਧਾਰਿਤ ਸੀ।

ਇਸ ਝਾਕੀ ਵਿੱਚ ਗੁਰੂ ਸਾਹਿਬ ਵੱਲੋਂ ਸਮੂਹ ਜਗਤ ਨੂੰ ਦਿੱਤੇ ਗਏ ਉਪਦੇਸ਼ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਨੂੰ ਦਰਸਾਇਆ ਗਿਆ ਹੈ।  ਪੰਜਾਬ ਦੀ ਇਹ ਵਿਸ਼ੇਸ ਝਾਕੀ ਗੁਰੂ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ।

Share this Article
Leave a comment