ਸੰਘਣੀ ਧੁੰਦ ਕਾਰਨ ਟਰੇਨਾਂ  ਦੀ ਰਫ਼ਤਾਰ ‘ਚ ਆਇਆ ਬਦਲਾਅ ,273 ਟਰੇਨਾਂ ਕੀਤੀਆਂ ਰੱਦ

Rajneet Kaur
2 Min Read

ਚੰਡੀਗੜ੍ਹ: ਚੱਲ ਰਹੇ ਮੌਸਮ ਵਿੱਚ ਠੰਡ ਨੇ ਪੂਰਾ ਜ਼ੋਰ ਫੜਿਆ ਹੈ । ਚਾਰੇ ਪਾਸੇ ਧੁੰਦ ਛਾਈ ਹੋਈ ਹੈ ।ਧੁੰਦ ਕਾਰਨ ਕਈ  ਐਕਸੀਡੈਂਟ ਹੋ ਚੁੱਕੇ ਹਨ।  ਜਿਸ ਵਿੱਚ ਕਈਆਂ ਦੀ ਜਾਨ ਵੀ ਚਲੀ ਗਈ ਹੈ। ਠੰਡ ਦਾ ਦੌਰ ਸ਼ੁਰੂ ਹੁੰਦੇ ਹੀ ਰੇਲਵੇ ਵਿਭਾਗ ਵਲੋਂ ਰੇਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। 21 ਦਸੰਬਰ ਨੂੰ ਮੌਸਮ ਅਤੇ ਸੰਚਾਲਨ ਨਾਲ ਜੁੜੀਆਂ ਸਾਰੀਆਂ ਸਮੱਸਆਿਵਾਂ ਦੇ ਮੱਦੇਨਜ਼ਰ ਰੇਲਵੇ ਨੇ 273 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਇਲਾਵਾ 14 ਟਰੇਨਾਂ ਨੂੰ ਡਾਇਵਰਟ ਕੀਤਾ ਗਿਆ ਹੈ ਅਤੇ 27 ਟਰੇਨਾਂ ਦਾ ਸਮਾਂ ਬਦਲਿਆ ਗਿਆ ਹੈ। ਰੇਲਵੇ ਇਸ ਐਮਰਜੈਂਸੀ ਨਾਲ ਨਜਿੱਠਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ, ਪਰ ਫਿਲ਼ਹਾਲ ਸਫਲਤਾ ਨਜ਼ਰ ਨਹੀਂ ਆ ਰਹੀ ਹੈ।

ਧੁੰਦ ਕਾਰਨ ਕਰੀਬ 117 ਟਰੇਨਾਂ ਦੇਰੀ ਨਾਲ ਚੱਲੀਆਂ ਹਨ। ਵੰਦੇ ਭਾਰਤ, ਰਾਜਧਾਨੀ ਅਤੇ ਸ਼ਤਾਬਦੀ ਐਕਸਪ੍ਰੈਸ ਵਰਗੀਆਂ ਸਾਰੀਆਂ ਟਰੇਨਾਂ ਜਾਂ ਤਾਂ ਘੰਟਿਆਂ ਦੀ ਦੇਰੀ ਨਾਲ ਚੱਲ ਰਹੀਆਂ ਹਨ ਜਾਂ ਆਪਣੇ ਨਿਰਧਾਰਤ ਸਮੇਂ ਤੋਂ ਰੱਦ ਹੋ ਰਹੀਆਂ ਹਨ। ਆਮ ਰੇਲਗੱਡੀਆਂ ਦੀ ਗੱਲ ਕਰੀਏ ਤਾਂ ਪ੍ਰਯਾਗਰਾਜ ਐਕਸਪ੍ਰੈਸ, ਆਨੰਦ ਵਿਹਾਰ-ਰੀਵਾ ਐਕਸਪ੍ਰੈਸ, ਬਨਾਰਸ-ਨਵੀਂ ਦਿੱਲੀ ਐਕਸਪ੍ਰੈਸ, ਵਕਿਰਮਸ਼ਲਿਾ ਐਕਸਪ੍ਰੈਸ, ਨਵੀਂ ਦਿੱਲੀ-ਅੰਮ੍ਰਿਤਸਰ ਐਕਸਪ੍ਰੈਸ, ਊਨਾ-ਜਨਸ਼ਤਾਬਦੀ, ਜਬਲਪੁਰ-ਨਵੀਂ- ਦਿੱਲੀ ਐਕਸਪ੍ਰੈਸ ਵਰਗੀਆਂ ਟਰੇਨਾਂ ਘੰਟਿਆਂ ਬੱਧੀ ਦੇਰੀ ਨਾਲ ਚੱਲ ਰਹੀਆਂ ਹਨ। ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment