ਬਜ਼ੁਰਗ ਔਰਤ ਨੂੰ 8 ਸਾਲ ਤੱਕ ਗੁਲਾਮ ਬਣਾ ਕੇ ਰੱਖਣ ਦੇ ਮਾਮਲੇ ‘ਚ ਭਾਰਤੀ ਮੂਲ ਦੇ ਜੋੜੇ ਨੂੰ ਸੁਣਾਈ ਗਈ ਸਜ਼ਾ

TeamGlobalPunjab
2 Min Read

ਮੈਲਬੌਰਨ : ਆਸਟ੍ਰੇਲੀਆ ‘ਚ ਇੱਕ ਭਾਰਤੀ ਮੂਲ ਦੇ ਜੋੜੇ ਨੂੰ ਬਜ਼ੁਰਗ ਔਰਤ ਨੂੰ 8 ਸਾਲ ਤੱਕ ਕੈਦ ਕਰਕੇ ਰੱਖਣ ਦੇ ਮਾਮਲੇ ‘ਚ ਸਜ਼ਾ ਸੁਣਾਈ ਗਈ ਹੈ। ਆਸਟ੍ਰੇਲੀਅਨ ਪੁਲਿਸ ਮੁਤਾਬਕ ਬਜ਼ੁਰਗ ਔਰਤ ਨੂੰ ਦੋਸ਼ੀਆਂ ਨੇ ਨੌਕਰਾਣੀ ਬਣਾ ਕੇ ਰੱਖਿਆ ਸੀ ਤੇ ਉਸ ਦੀ ਹਾਲਤ ਕਾਫੀ ਖਰਾਬ ਹੋ ਗਈ ਸੀ। ਆਸਟ੍ਰੇਲੀਆ ‘ਚ ਰਹਿਣ ਵਾਲੇ ਭਾਰਤੀ ਜੋੜੇ ਕੰਡਾਸਾਮੀ ਅਤੇ ਉਨ੍ਹਾਂ ਦੀ ਪਤਨੀ ਕੁਮੁਥਨੀ ਨੂੰ ਆਸਟ੍ਰੇਲੀਆਈ ਕੋਰਟ ਨੇ ਮਨੁੱਖਤਾ ਖ਼ਿਲਾਫ਼ ਜੁਰਮ ‘ਚ ਦੋਸ਼ੀ ਠਹਿਰਾਇਆ ਅਤੇ ਦੋਵਾਂ ਨੂੰ 8 ਸਾਲ ਅਤੇ 6 ਸਾਲ ਦੀ ਸਖ਼ਤ ਸਜ਼ਾ ਸੁਣਾਈ।

ਰਿਪੋਰਟ ਮੁਤਾਬਕ ਤਮਿਲ ਜੋੜੇ ਨੇ ਆਪਣੇ ਘਰ ‘ਚ ਔਰਤ ਨੂੰ ਕੈਦ ਕਰਕੇ ਰੱਖਿਆ ਅਤੇ ਉਸ ਕੋਲੋਂ ਨੌਕਰਾਂ ਦਾ ਕੰਮ ਕਰਵਾਇਆ ਜਾਂਦਾ ਸੀ। ਇਸ ਤੋਂ ਇਲਾਵਾ ਆਸਟ੍ਰੇਲੀਆ ਦੀ ਪੁਲਿਸ ਮੁਤਾਬਕ ਦੋਸ਼ੀਆਂ ਦੇ ਘਰ ਤੋਂ ਅਜਿਹੀ ਸੀਸੀਟੀਵੀ ਵੀਡੀਓ ਵੀ ਮਿਲੀ ਹੈ, ਜਿਸ ‘ਚ ਨਜ਼ਰ ਆ ਰਿਹਾ ਹੈ ਕਿ ਮੁਲਜ਼ਮਾਂ ਨੇ ਬਜ਼ੁਰਗ ਔਰਤ ਨੂੰ ਖਸਤਾ ਹਾਲਤ ਕਮਰੇ ‘ਚ ਰੱਖਿਆ ਸੀ ਤੇ ਕੰਮ ਨਾਂ ਕਰਨ ‘ਤੇ ਉਸ ‘ਤੇ ਗਰਮ ਚਾਹ ਸੁੱਟੀ ਜਾਂਦੀ ਸੀ। ਪੁਲਿਸ ਨੇ ਕਿਹਾ ਕਿ ਬੇਹੱਦ ਕਮਜ਼ੋਰ ਹੋ ਚੁੱਕੀ ਬਜ਼ੁਰਗ ਔਰਤ ਕੰਮ ਕਰਨ ਵਿਚ ਅਸਮਰਥ ਸੀ, ਜਿਸ ਨੂੰ ਲੈ ਕੇ ਉਸ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ।

ਇਨ੍ਹਾਂ ਸਬੂਤਾਂ ਨੂੰ ਦੇਖਣ ਤੋਂ ਬਾਅਦ ਵਿਕਟੋਰੀਆ ਦੀ ਅਦਾਲਤ ਨੇ 57 ਸਾਲਾ ਕੰਡਾਸਾਮੀ ਨੂੰ 6 ਸਾਲ ਦੀ ਸਜ਼ਾ ਅਤੇ ਉਸ ਦੀ ਪਤਨੀ ਕੁਮੁਥਨੀ ਨੂੰ 8 ਸਾਲ ਦੀ ਸਜ਼ਾ ਸੁਣਾਈ। ਇਹ ਪੂਰਾ ਮਾਮਲਾ 2007 ਤੋਂ 2015 ਦੇ ਵਿੱਚ ਦਾ ਹੈ, ਜਿਸ ਦਾ ਫੈਸਲਾ ਹੁਣ ਸੁਣਾਇਆ ਗਿਆ ਹੈ।

Share this Article
Leave a comment