ਰਾਖੀ ਸਾਵੰਤ ਦਾ ਪਤੀ ਰਿਤੇਸ਼ ਵੀ ਹੁਣ ਬਿਗ ਬੌਸ-14 ‘ਚ ਮਾਰੇਗਾ ਐਂਟਰੀ!

TeamGlobalPunjab
1 Min Read

ਮੁੰਬਈ: ਰਾਖੀ ਸਾਵੰਤ ਇਨ੍ਹੀਂ ਦਿਨੀਂ ਬਿੱਗ ਬੌਸ 14 ‘ਚ ਬਤੌਰ ਚੈਲੇਂਜਰ ਵਜੋਂ ਪੁਰਾਣੇ ਕੰਟੈਸਟੈਂਟ ਨੂੰ ਚੁਣੌਤੀ ਦੇ ਰਹੀ ਹੈ। ਰਾਖੀ ਸ਼ੋਅ ‘ਚ ਆਪਣੇ ਵਿਲੱਖਣ ਅੰਦਾਜ਼ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਰਾਖੀ ਸਾਵੰਤ ਦਾ ਪਤੀ ਰਿਤੇਸ਼ ਵੀ ਲੰਬੇ ਸਮੇਂ ਤੋਂ ਸੁਰਖੀਆਂ ‘ਚ ਹੈ ਤੇ ਹੁਣ ਉਹ ਆਪਣੀ ਪਛਾਣ ਜਨਤਕ ਕਰਨ ਲਈ ਵੀ ਤਿਆਰ ਲਗ ਰਿਹਾ ਹੈ।

ਇਸ ਤੋਂ ਇਲਾਵਾ ਰਾਖੀ ਸਾਵੰਤ ਦੇ ਪਤੀ ਰਿਤੇਸ਼ ਨੇ ਕਿਹਾ ਕਿ ਮੈਂ ਬਿੱਗ ਬੌਸ 14 ‘ਚ ਐਂਟਰੀ ਲੈਣ ਲਈ ਬਿੱਗ ਬੌਸ ਮੇਕਰਜ਼ ਨਾਲ ਗੱਲ ਕੀਤੀ ਹੈ। ਰਿਤੇਸ਼ ਆਪਣੀ ਪਤਨੀ ਰਾਖੀ ਦਾ ਸਮਰਥਨ ਕਰਨ ਲਈ ਬਿੱਗ ਬੌਸ ‘ਚ ਇੱਕ ਮੁਕਾਬਲੇਬਾਜ਼ ਦੇ ਰੂਪ ‘ਚ ਨਜ਼ਰ ਆਉਣਗੇ। ਰਿਤੇਸ਼ ਦੀ ਜਨਵਰੀ ਦੇ ਪਹਿਲੇ ਹਫਤੇ ਹੀ ਸ਼ੋਅ ‘ਚ ਦਾਖਲ ਹੋਣ ਦੀ ਉਮੀਦ ਹੈ।

ਦੱਸ ਦਈਏ ਰਿਤੇਸ਼ ਨੇ ਕਿਹਾ ਕਿ ਮੈਂ ਅੰਦਰ ਜਾ ਕੇ ਰਾਖੀ ਦਾ ਸਮਰਥਨ ਕਰਨਾ ਚਾਹੁੰਦਾ ਹਾਂ ਕਿਉਂਕਿ ਰਾਖੀ ਦੇ ਆਉਣ ਨਾਲ ਮੇਰੀ ਜ਼ਿੰਦਗੀ ‘ਚ ਖੁਸ਼ੀ ਤੇ ਬਰਕਤ ਆਈ ਹੈ।

Share this Article
Leave a comment