ਆਸਮਾਨ ਤੋਂ ਵਰ੍ਹਦੀ ਅੱਗ ਨੇ ਤੋੜੇ ਸਾਰੇ ਰਿਕਾਰਡ, ਜਾਣੋ ਕਿਹੜਾ ਜ਼ਿਲ੍ਹਾ ਸਭ ਤੋਂ ਵਧ ਗਰਮ

TeamGlobalPunjab
1 Min Read

ਚੰਡੀਗੜ੍ਹ: ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ ਹੈ, ਦਿਨ ਬ ਦਿਨ ਵਧ ਰਹੇ ਤਾਪਮਾਨ ਕਾਰਨ ਅਸਮਾਨ ਤੋਂ ਅੱਗ ਵਰ੍ਹ ਰਹੀ ਹੈ। ਮੰਗਲਵਾਰ ਨੂੰ ਗਰਮੀ ਨੇ ਇਸ ਸਾਲ ਦੇ ਸਾਰੇ ਰਿਕਾਰਡ ਤੋੜ ਦਿੱਤੇ। ਸੂਬੇ ਵਿੱਚ ਫਰੀਦਕੋਟ 45.6 ਡਿਗਰੀ ਨਾਲ ਸਭ ਤੋਂ ਜ਼ਿਆਦਾ ਗਰਮ ਰਿਹਾ। ਮੌਸਮ ਵਿਭਾਗ ਦੇ ਅਨੁਸਾਰ ਹਾਲੇ ਆਉਣ ਵਾਲੇ ਕੁੱਝ ਦਿਨ ਕੋਈ ਰਾਹਤ ਮਿਲਦੀ ਵਿਖਾਈ ਨਹੀਂ ਦੇ ਰਹੀ ਹੈ।

ਮੰਗਲਵਾਰ ਨੂੰ ਪੰਜਾਬ ਵਿੱਚ ਪਟਿਆਲਾ ਦਾ ਤਾਪਾਮਾਨ 44.7, ਲੁਧਿਆਣਾ 44.1, ਅੰਮ੍ਰਿਤਸਰ 43.7 ਡਿਗਰੀ ਦਰਜ ਕੀਤਾ ਗਿਆ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਡਾਕਟਰ ਕੇਕੇ ਗਿਲ ਦਾ ਕਹਿਣਾ ਹੈ ਕਿ ਹਾਲੇ ਗਰਮੀ ਦਾ ਕਹਿਰ ਇਸੇ ਤਰ੍ਹਾਂ ਜਾਰੀ ਰਹੇਗਾ। ਦਿਨ ਦਾ ਤਾਪਮਾਨ ਕਈ ਥਾਵਾਂ ‘ਤੇ 47 ਤੋਂ 48 ਡਿਗਰੀ ਤੱਕ ਜਾ ਸਕਦਾ ਹੈ, 29 ਮਈ ਤੋਂ ਬਾਅਦ ਕੁੱਝ ਰਾਹਤ ਮਿਲਣ ਦੀ ਉਮੀਦ ਹੈ।

ਉੱਥੇ ਹੀ ਹਰਿਆਣਾ ਦੇ 13 ਜ਼ਿਲ੍ਹਿਆਂ ‘ਚ ਗਰਮੀ ਨੇ ਆਪਣਾ ਪ੍ਰਕੋਪ ਦਿਖਾਇਆ। ਹਿਸਾਰ ਦੂਜਾ ਸਭ ਤੋਂ ਜ਼ਿਆਦਾ ਗਰਮ ਜ਼ਿਲ੍ਹਾ ਰਿਹਾ। ਦੱਸ ਸਾਲ ਬਾਅਦ ਹਿਸਾਰ ਵਿੱਚ ਉੱਚ ਤਾਪਮਾਨ 48 ਡਿਗਰੀ ਸੇਲਸਿਅਸ ਦਰਜ ਕੀਤਾ ਗਿਆ ਹੈ।

Share this Article
Leave a comment