ਜਦੋਂ ਸਾਨੂੰ ਕੈਪਟਨ ਤੇ ਬੀਜੇਪੀ ਦੇ ਰਿਸ਼ਤੇ ਦਾ ਪਤਾ ਚੱਲਿਆ, ਅਸੀਂ ਉਨ੍ਹਾਂ ਨੂੰ ਤੁਰੰਤ ਹਟਾ ਦਿੱਤਾ: ਰਾਹੁਲ ਗਾਂਧੀ

TeamGlobalPunjab
2 Min Read

ਪਟਿਆਲਾ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀ ਵੱਲੋਂ ਆਪਣਾ ਚੋਣ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਈ ਸਟਾਰ ਪ੍ਰਚਾਰਕ ਵੀ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ `ਚ ਵੋਟ ਮੰਗ ਰਹੇ ਹਨ। ਇਸ ਦੇ ਚੱਲਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਪਟਿਆਲਾ ‘ਚ ਰੈਲੀ ਕੀਤੀ। ਇਸ ਦੌਰਾਨ ਉਨ੍ਹਾਂ ਵਿਰੋਧੀ ਪਾਰਟੀਆਂ ‘ਤੇ ਤਿੱਖੇ ਸ਼ਬਦੀ ਵਾਰ ਕੀਤੇ।

ਰਾਹੁਲ ਗਾਂਧੀ ਨੇ ਕਿਹਾ ਕਿ ਕਿਹਾ, ਮੈਂ ਝੂਠੇ ਵਾਅਦੇ ਨਹੀਂ ਕਰਾਂਗਾ, ਜੇਕਰ ਤੁਸੀਂ ਲੋਕ ਝੂਠੇ ਵਾਅਦੇ ਸੁਣਨਾ ਚਾਹੁੰਦੇ ਹੋ ਤਾਂ ਮੋਦੀ, ਬਾਦਲ ਅਤੇ ਕੇਜਰੀਵਾਲ ਜੀ ਨੂੰ ਸੁਣੋ।

ਰਾਜਪੁਰਾ ਵਿਖੇ ਇੱਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦ ਸਿੰਘ ‘ਤੇ ਜ਼ਬਰਦਸਤ ਹਮਲਾ ਬੋਲਿਆ। ਰਾਹੁਲ ਗਾਂਧੀ ਨੇ ਕਿਹਾ ਕਿ, ਜਿਸ ਦਿਨ ਕਾਂਗਰਸ ਨੇ ਬੀਜੇਪੀ ਅਤੇ ਅਮਰਿੰਦਰ ਸਿੰਘ ਦੇ ਰਿਸ਼ਤੇ ਨੂੰ ਸਮਝਿਆ, ਅਸੀਂ ਉਨ੍ਹਾਂ ਨੂੰ ਤੁਰੰਤ ਹਟਾ ਦਿੱਤਾ। ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਵਿੰਨਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ, ਕੀ ਤੁਸੀਂ ਕਦੇ ਅਮਰਿੰਦਰ ਸਿੰਘ ਨੂੰ ਕਿਸੇ ਗਰੀਬ ਨੂੰ ਗਲੇ ਲਗਾਉਂਦੇ ਵੇਖਿਆ ਹੈ?

ਰਾਹੁਲ ਗਾਂਧੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਝੂਠ ਬੋਲਦੀ ਹੈ। ਉਹ ਕਹਿੰਦੀ ਹੈ ਕਿ ਅਸੀਂ ਮੁਹੱਲਾ ਕਲੀਨਿਕ ਖੋਲ੍ਹਿਆ ਹੈ। ਦਿੱਲੀ ਵਿੱਚ ਮੁਹੱਲਾ ਕਲੀਨਿਕ ਖੋਲ੍ਹਣ ਦਾ ਕੰਮ ਸ਼ੀਲਾ ਦੀਕਸ਼ਿਤ ਨੇ ਕੀਤਾ ਸੀ। ਜਦੋਂ ਕਰੋਨਾ ਆਇਆ, ਆਕਸੀਜਨ ਦੀ ਕਮੀ ਹੋ ਗਈ ਤਾਂ ਇਹ ਮੁਹੱਲਾ ਕਲੀਨਿਕ ਗਾਇਬ ਹੋ ਗਏ ਸਨ।

- Advertisement -

ਦੱਸਣਯੋਗ ਹੈ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਬਰਨਾਲਾ, ਰਾਜਪੁਰਾ ਅਤੇ ਮਾਨਸਾ ਵਿੱਚ ਪਾਰਟੀ ਲਈ ਪ੍ਰਚਾਰ ਕਰਨਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment