ਵਾਸ਼ਿੰਗਟਨ: ਅਮਰੀਕਾ ਵਿੱਚ ਸਥਿਤ ਸਭ ਤੋਂ ਮੁੱਖ ਏਅਰਬੇਸ ‘ਤੇ ਲਾਕਡਾਊਨ ਲਗਾਇਆ ਗਿਆ ਹੈ। ਇਥੇ ਇੱਕ ਹਮਲਾਵਰ ਦੇ ਦਾਖ਼ਲ ਹੋਣ ਤੋਂ ਬਾਅਦ ਹਾਲਾਤ ਤਣਾਅ ਭਰੇ ਹਨ ਅਤੇ ਸੁਰੱਖਿਆ ਵਿਵਸਥਾ ਨੂੰ ਵਧਾ ਦਿੱਤਾ ਗਿਆ ਹੈ। ਜਿੱਥੇ ਏਅਰਬੇਸ ‘ਤੇ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਉੱਥੇ ਹੀ ਸਟਾਫ ਨੂੰ ਘਰ ਜਾਣ ਲਈ ਕਹਿ ਦਿੱਤਾ ਗਿਆ ਹੈ। ਵੀਰਵਾਰ ਦੇਰ ਸ਼ਾਮ 88ਵੀਂ ਏਅਰਬੇਸ ਵਿੰਗ ਵਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਹੈ ਕਿ ਸ਼ੂਟਰ ਨੈਸ਼ਨਲ ਏਅਰ ਐਂਡ ਸਪੇਸ ਇੰਟੈਲੀਜੈਂਸ ਸੈਂਟਰ ‘ਤੇ ਮੌਜੂਦ ਹੈ।
ਓਹਾਇਓ ਸਥਿਤ ਏਅਰਬੇਸ ਅਮਰੀਕੀ ਏਅਰਫੋਰਸ ਦਾ ਇਕ ਅਹਿਮ ਬੇਸ ਹੈ। ਲਾਕਡਾਊਨ ਤੋਂ ਬਾਅਦ ਗੱਡੀਆਂ ਨੂੰ ਬਾਹਰ ਹੀ ਰੋਕ ਦਿੱਤਾ ਗਿਆ ਹੈ ਤੇ ਲਾਊਡ ਸਪੀਕਰ ‘ਤੇ ਲਗਾਤਾਰ ਲਾਕਡਾਊਨ ਬਾਰੇ ਐਲਾਨ ਕੀਤਾ ਜਾ ਰਿਹਾ ਹੈ। 88ਵੀਂ ਏਅਰਬੇਸ ਵਿੰਗ ਦੇ ਪਬਲਿਕ ਅਫੇਅਰਜ਼ ਆਫਿਸ ਵੱਲੋਂ ਇਸ ਸਬੰਧੀ ਬਿਆਨ ਜਾਰੀ ਕੀਤਾ ਗਿਆ ਹੈ।
ਚੀਫ ਆਫ ਇੰਗੇਜਮੇਂਟ ਸਟੇਸੀ ਗੇਗਿਯਰ ਨੇ ਕਿਹਾ ਹੈ, ਸੁਰੱਖਿਆ ਬਲ ਫਿਲਹਾਲ ਬਿਲਡਿੰਗ ਨੂੰ ਘੇਰ ਚੁੱਕੇ ਹਨ ਅਤੇ ਏਅਰਬੇਸ ‘ਤੇ ਲਾਕਡਾਊਨ ਹੈ। ਏਅਰਬੇਸ ਦੇ ਨੇੜ੍ਹੇ ਜੋ ਲੋਕ ਰਹਿੰਦੇ ਹਨ, ਉਨ੍ਹਾਂ ਨੇ ਕਮਾਂਡ ਸੈਂਟਰ ਤੋਂ ਹੋਣ ਵਾਲੇ ਅਨਾਊਂਸਮੈਂਟ ‘ਚ ਸੁਣਿਆ ਹੈ। ਜਿਸ ਵਿੱਚ ਐਕਟਿਵ ਸ਼ੂਟਰ ਦੇ ਹੋਣ ਦੀ ਗੱਲ ਕਹੀ ਜਾ ਰਹੀ ਹੈ।