ਪਹਾੜ ਤੋਂ 500 ਫੁੱਟ ਦੀ ਉਚਾਈ ਤੋਂ ਡਿੱਗਿਆ ਪੰਜਾਬੀ ਮੂਲ ਦਾ 16 ਸਾਲਾ ਪਰਬਤਾਰੋਹੀ

TeamGlobalPunjab
2 Min Read

ਵਾਸ਼ਿੰਗਟਨ: ਕੈਨੇਡਾ ਵਾਸੀ ਭਾਰਤੀ ਮੂਲ ਦਾ 16 ਸਾਲਾ ਦਾ ਇੱਕ ਪਰਬਤਾਰੋਹੀ ਅਮਰੀਕਾ ਦੇ ਤੱਟੀ ਰਾਜ ਓਰੇਗਨ ਦੀ ਸਭ ਤੋਂ ਉੱਚੀ ਪਹਾੜੀ ਮਾਉਂਟ ਹੁੱਡ ਤੋਂ 500 ਫੁੱਟ ਹੇਠਾਂ ਡਿੱਗਣ ਤੋਂ ਬਾਅਦ ਵੀ ਉਸ ਦੀ ਜਾਨ ਬੱਚ ਗਈ। ਸਥਾਨਕ ਮੀਡੀਆ ਮੁਤਾਬਕ ਕੈਨੇਡਾ ਦੇ ਸਰੀ ਵਾਸੀ ਗੁਰਬਾਜ਼ ਸਿੰਘ ਮੰਗਲਵਾਰ ਨੂੰ ਆਪਣੇ ਦੋਸਤਾਂ ਦੇ ਨਾਲ ਟਰੈਕਿੰਗ ਰਿਹਾ ਸੀ ਇਹ ਉਸਦੀ 90ਵੀਂ ਟਰੈਕਿੰਗ ਸੀ ।

ਇਸ ਦੌਰਾਨ ਬਰਫ ‘ਤੇ ਉਸਦਾ ਪੈਰ ਫਿਸਲ ਗਿਆ ਅਤੇ ਉਹ ਪਹਾੜ ਦੇ ਪੀਅਰਲੀ ਗੇਟਸ (Pearly Gates) ਹਿੱਸੇ ਤੋਂ ਡੈਵਿਲਸ ਕਿਚਨ ਖੇਤਰ ਵਿੱਚ ਜਾ ਡਿੱਗਿਆ। ਇਸ ਖਤਰਨਾਕ ਵਿੱਚ ਉਸਦੀ ਜਾਨ ਦਾ ਬਚਾਅ ਰਿਹਾ ਤੇ ਇੱਕ ਲੱਤ ਟੁੱਟ ਗਈ। ਬਚਾਅ ਤੇ ਰਾਹਤ ਕਰਮੀਆਂ ਦੇ ਇੱਕ ਦਲ ਨੇ ਲਗਭਗ 10,500 ਫੁੱਟ ਦੀ ਉਚਾਈ ‘ਤੇ ਫਸੇ ਗੁਰਬਾਜ਼ ਨੂੰ ਰੈਸਕਿਊ ਕੀਤਾ। ਦੱਸਣਯੋਗ ਹੈ ਕਿ ਮਾਉਂਟ ਹੁਡ ਅਮਰੀਕਾ ਦੇ ਓਰੇਗਨ ਸੂਬੇ ਦੀ ਸਭ ਤੋਂ ਉਚੀ ਚੋਟੀ ਹੈ।

ਅਮਰੀਕੀ ਵਣ ਦਲ ਦੇ ਅਧੀਕਾਰੀਆਂ ਅਨੁਸਾਰ ਇਹ ਦੇਸ਼ ਦੀ ਬਰਫ ਨਾਲ ਢਕੀ ਅਜਿਹੀ ਚੋਟੀ ਹੈ ਜਿੱਥੇ ਸਭ ਤੋਂ ਜ਼ਿਆਦਾ ਲੋਕ ਟਰੈਕਿੰਗ ਕਰਨ ਪੁੱਜਦੇ ਹਨ। ਗੁਰਬਾਜ਼ ਦੇ ਪਿਤਾ ਰਿਸ਼ਮਦੀਪ ਸਿੰਘ ਨੇ ਕਿਹਾ, ਉਸਨੇ ਸੋਚਿਆ ਕਿ ਕਿਤੇ ਤਾਂ ਰੁਕ ਜਾਵੇਗਾ ਪਰ ਉਹ ਇੰਨੀ ਤੇਜ਼ੀ ਨਾਲ ਡਿੱਗ ਰਿਹਾ ਸੀ ਕਿ ਆਪਣੇ ਆਪ ਨੂੰ ਸੰਭਾਲ ਨਹੀਂ ਸਕਿਆ।

ਗੁਰਬਾਜ ਨੇ ਇਸ ਘਟਨਾ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਜਦੋਂ ਮੈਂ ਘਟਨਾ ਤੋਂ ਬਾਅਦ ਆਪਣੇ ਹੈਲਮੇਟ ਨੂੰ ਵੇਖਿਆ ਤਾਂ ਉਹ ਪੂਰੀ ਟੁੱਟ ਚੁੱਕਿਆ ਸੀ.. ਮੈਂ ਬਹੁਤ ਖੁਸ਼ਕਿਸਮਤ ਹਾਂ।

Share This Article
Leave a Comment