ਨਿਊਜ਼ੀਲੈਂਡ ‘ਚ ਪੰਜਾਬੀ ਨੌਜਵਾਨ ਨੇ ਵਿਅਕਤੀ ਨੂੰ ਡੁੱਬਣ ਤੋਂ ਬਚਾਇਆ, ਪੁਲਿਸ ਨੇ ਕੀਤਾ ਸਨਮਾਨਿਤ

TeamGlobalPunjab
2 Min Read

ਆਕਲੈਂਡ : ਨਿਊਜ਼ੀਲੈਂਡ ‘ਚ ਪੰਜਾਬੀ ਨੌਜਵਾਨ ਨੇ ਆਪਣੀ ਜਾਨ ਨੂੰ ਖਤਰੇ ‘ਚ ਪਾ ਕੇ ਇੱਕ ਵਿਅਕਤੀ ਨੂੰ ਡੁੱਬਣ ਤੋਂ ਬਚਾ ਲਿਆ। ਜਿਸ ਦੀ ਨਿਊਜ਼ੀਲੈਂਡ ਪੁਲਿਸ ਨੇ ਸ਼ਲਾਘਾ ਕੀਤੀ ਤੇ ਪ੍ਰਸ਼ੰਸਾ ਪੱਤਰ ਦੇ ਕੇ ਉਸ ਨੂੰ ਸਨਮਾਨਿਤ ਵੀ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਵਲਿੰਗਟਨ ਨੇੜ੍ਹੇ ਪੋਰੀਰੂਆ ‘ਚ 12 ਮਈ ਨੂੰ ਵਾਪਰੀ ਸੀ। ਪੰਜਾਬੀ ਨੌਜਵਾਨ ਸੁਖਵਿੰਦਰ ਸਿੰਘ ਅਤੇ ਉਸਦੀ ਪਤਨੀ ਉਰੀਆਨਾ ਕੌਰ, ਟੀਟਾਹੀ ਬੇਅ ‘ਤੇ ਬੈਠੇ ਸਨ। ਜਿਸ ਦੌਰਾਨ ਉਨ੍ਹਾਂ ਵੇਖਿਆ ਕਿ ਇਕ ਵਿਅਕਤੀ ਪਾਣੀ `ਚ ਡੁੱਬ ਰਿਹਾ ਸੀ।

ਸੁਖਵਿੰਦਰ ਸਿੰਘ ਨੂੰ ਤੈਰਨਾ ਵੀ ਨਹੀਂ ਆਉਂਦਾ ਸੀ ਇਸਦੇ ਬਾਵਜੂਦ ਉਹ ਡੁੱਬ ਰਹੇ ਵਿਅਕਤੀ ਨੂੰ ਬਚਾਉਣ ਗਿਆ ਤੇ ਉਸ ਨੂੰ ਬਾਹਰ ਵੀ ਕੱਢ ਲਿਆਂਦਾ। ਇਸੇ ਦੌਰਾਨ ਉਸਦੀ ਪਤਨੀ ਉਰੀਆਨਾ ਕੌਰ ਨੇ ਐਮਰਜੈਸੀ ਸੇਵਾਵਾਂ ਲਈ ਪੁਲਿਸ ਨੂੰ ਫ਼ੋਨ ਕਰ ਦਿੱਤਾ ਤੇ ਮੌਕੇ ‘ਤੇ ਮਦਦ ਪੁੱਜ ਗਈ। ਮੁੱਢਲੀ ਮੈਡੀਕਲ ਸੇਵਾ ਤੋਂ ਬਾਅਦ ਪੀੜਿਤ ਵਿਅਕਤੀ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ। ਜਿਸ ਤੋਂ ਬਾਅਦ ਪੁਲੀਸ ਨੇ ਏਰੀਆ ਕਮਾਂਡਰਜ ਸਰਟੀਫਿਕੇਟ ਆਫ ਐਪਰੀਸੀਏਸ਼ਨ ਦੇ ਕੇ ਨੌਜਵਾਨ ਦਾ ਸਨਮਾਨ ਕੀਤਾ ਹੈ।

ਐਕਟਿੰਗ ਏਰੀਆ ਕਮਾਂਡਰ, ਇੰਸਪੈਕਟਰ ਨਿਕ ਥੋਮ ਨੇ ਕਿਹਾ ਕਿ ਸਭ ਦੀ ਸੁਰੱਖਿਆ ਲਈ ਪੁਲੀਸ ਨੂੰ ਆਮ ਲੋਕਾਂ ਦੇ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ ਅਤੇ ਸੁਖਵਿੰਦਰ ਸਿੰਘ ਨੂੰ ਤੈਰਨਾ ਵੀ ਨਹੀਂ ਆਉਂਦਾ ਸੀ ਪਰ ਇਸ ਦੇ ਬਾਵਜੂਦ ਓਹਨਾ ਨੇ ਵਿਅਕਤੀ ਨੂੰ ਡੁੱਬਣ ਤੋਂ ਬਚਾ ਲਿਆ, ਜਿਸ ਕਰਕੇ ਪੁਲਿਸ ਉਨ੍ਹਾਂ ਦੀ ਬਹੁਤ ਧੰਨਵਾਦੀ ਹੈ।

- Advertisement -

Share this Article
Leave a comment