ਵਾਸ਼ਿੰਗਟਨ: ਕੈਲੀਫੋਰਨੀਆ ‘ਚ ਸਾਂਤਾ ਕਰੂਜ਼ ਪੁਲਿਸ ਵੱਲੋਂ ਭਾਰਤੀ ਮੂਲ ਦੇ ਕਾਰੋਬਾਰੀ ਤੇ ਡਿਜੀਟਲ ਮਾਰਕੀਟਿੰਗ ਕੰਪਨੀ AtreNet ਦੇ ਮਾਲਕ ਤੁਸ਼ਾਰ ਅਤਰੇ (50) ਦੀ ਲਾਸ਼ ਬਰਾਮਦ ਕੀਤੀ ਗਈ ਹੈ।
ਕੈਲੀਫੋਰਨੀਆ ਵਿਚ ਸੈਂਟਾ ਕਰੂਜ਼ ਕਾਉਂਟੀ ਸ਼ੈਰਿਫ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ 1 ਅਕਤੂਬਰ ਨੂੰ ਅਤਰੇ ਦੀ ਕਾਰ ਮਿਲੀ, ਜਿਸ ਦੇ ਅੰਦਰ ਉਨ੍ਹਾਂ ਨੂੰ ਇਕ ਲਾਸ਼ ਮਿਲੀ। ਜਾਂਚ ਤੋਂ ਬਾਅਦ, 2 ਅਕਤੂਬਰ ਦੀ ਸ਼ਾਮ ਨੂੰ ਪੁਲਿਸ ਨੇ ਤੁਸ਼ਾਰ ਅਤਰੇ ਦੀ ਲਾਸ਼ ਦੀ ਪੁਸ਼ਟੀ ਕੀਤੀ। ਪੁਲਿਸ ਨੇ ਕਿਹਾ ਕਿ ਹੁਣ ਤੱਕ ਦੇ ਸਬੂਤਾਂ ਤੋਂ ਇਹ ਪਤਾ ਚੱਲਿਆ ਹੈ ਇਸ ਵਾਰਦਾਤ ਨੂੰ ਅੰਜਾਮ ਦੇਣ ਦਾ ਕਾਰਨ ਲੁੱਟ ਖੋਹ ਹੋ ਸਕਦੀ ਹੈ।
ਘਰੋਂ ਕੀਤਾ ਗਿਆ ਸੀ ਅਗਵਾਹ
ਪੁਲਿਸ ਅਨੁਸਾਰ ਤੁਸ਼ਾਰ ਨੂੰ 1 ਅਕਤੂਬਰ ਦੀ ਸਵੇਰ ਨੂੰ ਤਿੰਨ ਵਜੇ ਉਸਦੇ ਘਰ ਤੋਂ ਅਗਵਾ ਕੀਤਾ ਗਿਆ ਸੀ। ਸੂਚਨਾ ਮਿਲਣ ‘ਤੇ ਪੁਲਿਸ ਨੇ ਅਤਰੇ ਦੇ ਘਰ ਦੀ ਜਾਂਚ ਕੀਤੀ। ਅਤਰੇ ਆਖਰੀ ਵਾਰ ਆਪਣੀ ਸਫੇਦ ਕਾਰ ਵਿਚ ਦਿਖਾਈ ਦਿੱਤਾ ਸੀ।
ਪੁਲਿਸ ਦੇ ਬੁਲਾਰੇ ਸਾਰਜੈਂਟ ਬ੍ਰਾਇਨ ਕਲੀਵਲੈਂਡ ਨੇ ਕਿਹਾ ਕਿ ਅਸੀਂ ਅਤਰੇ ਦੀ ਜ਼ਿੰਦਗੀ ਨਾਲ ਜੁੜੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੇ ਹਾਂ, ਅਸੀਂ ਜਾਂਚ ਲਈ ਸਾਰੇ ਵਿਕਲਪ ਖੁੱਲੇ ਰੱਖੇ ਹਨ। ਕਲੀਵਲੈਂਡ ਅਨੁਸਾਰ, ਘਟਨਾ ਸਮੇਂ ਕਈ ਲੋਕ ਅਤਰੇ ਦੇ ਘਰ ਮੌਜੂਦ ਸਨ। ਸਵੇਰੇ ਤਿੰਨ ਵਜੇ ਕਈ ਅਣਪਛਾਤੇ ਵਿਅਕਤੀਆਂ ਨੇ ਘਰ ਵਿੱਚ ਦਾਖਲ ਹੋ ਕੇ ਅਤਰੇ ਨੂੰ ਅਗਵਾ ਕਰ ਲਿਆ। ਅਣਪਛਾਤਿਆਂ ਨੇ ਇਸ ਲਈ ਅਤਰੇ ਦੀ ਮਹਿਲਾ ਦੋਸਤ ਦੀ ਕਾਰ ਦੀ ਵਰਤੋਂ ਕੀਤੀ। ਜਾਂਚ ਦੌਰਾਨ ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਹੈ ਤੇ ਉਨ੍ਹਾਂ ਦੀ ਭਾਲ ਜਾਰੀ ਹੈ।
https://www.facebook.com/SantaCruzSheriffsOffice/posts/2367245813353156