ਅੰਮ੍ਰਿਤਸਰ ਵਿਖੇ BSF ਹੈੱਡਕੁਆਰਟਰ ‘ਚ ਜਵਾਨ ਨੇ ਕੀਤੀ ਗੋਲੀਬਾਰੀ, ਕਈ ਜਵਾਨਾਂ ਦੀ ਮੌਤ

TeamGlobalPunjab
1 Min Read

ਅਟਾਰੀ: ਬੀ. ਐੱਸ. ਐੱਫ. ਸੈਕਟਰ ਹੈੱਡਕੁਆਟਰ ਖਾਸਾ ਅੰਮ੍ਰਿਤਸਰ ਵਿਖੇ ਡਿਊਟੀ ‘ਤੇ ਤਾਇਨਾਤ ਇਕ ਜਵਾਨ ਨੇ ਰਾਈਫਲ ‘ਚੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ 2  ਜਵਾਨਾਂ ਨੂੰ ਮੌਕੇ ‘ਤੇ ਮਾਰ ਦਿੱਤਾ ਅਤੇ 6  ਜਵਾਨਾਂ ਨੂੰ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ਵਿਚੋਂ 3 ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ ਹੈ।

ਫਾਇਰਿੰਗ ਕਰਨ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਸੀ, ਜਿਸ ਦੇ ਸਿੱਟੇ ਵਜੋਂ ਉਹ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਦੋਸ਼ੀ ਜਵਾਨ ਨੂੰ ਜ਼ਖਮੀ ਹਾਲਤ ‘ਚ ਸਰਕਾਰੀ ਹਸਪਤਾਲ ਅੰਮ੍ਰਿਤਸਰ ਵਿਖੇ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਬੀਐਸਐਫ ਦੀ ਬਟਾਲੀਅਨ 144 ਵਿਖੇ ਹੈੱਡ ਕਾਂਸਟੇਬਲ ਦੀ ਡਿਊਟੀ ਨਿਭਾ ਰਿਹਾ ਮਹਾਰਾਸ਼ਟਰ ਦਾ ਜਵਾਨ ਸੱਤੇਪਾ ਵੱਧ ਡਿਊਟੀ ਲਾਏ ਜਾਣ ਤੋਂ ਦੁੱਖੀ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment