ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਅਪਣਾਉਂਦਿਆਂ ਨੌਜਵਾਨ ਵਰਗ ਵਿਗਿਆਨ ਦ੍ਰਿਸ਼ਟੀਕੋਣ ਵੱਲ ਰੁਚਿਤ ਹੋਵੇ

TeamGlobalPunjab
3 Min Read

ਚੰਡੀਗੜ੍ਹ, ( ਅਵਤਾਰ ਸਿੰਘ): ਹਿੰਦ ਦੀ ਚਾਦਰ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਸ਼ਤਾਬਾਦੀ ਸਮਾਗਮਾਂ ‘ਤੇ ਸਾਇੰਸ ਸਿਟੀ ਵਲੋਂ ਵੈਬਨਾਰ
ਹਿੰਦ ਦੀ ਚਾਦਰ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਸ਼ਤਾਬਾਦੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ “ਗੁਰੂਆਂ ਦੀਆਂ ਸਿੱਖਿਆਵਾਂ, ਵਿਗਿਆਨਕ ਅਤੇ ਅਗਾਂਹਵਧੂ ਸੋਚ” ਵਿਸ਼ੇ ‘ਤੇ ਵੈੱਬਾਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਚੀਮਾ ਬਾਇਲਰ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਹਰਜਿੰਦਰ ਸਿੰਘ ਚੀਮਾ ਮੁੱਖ ਬੁਲਾਰੇ ਦੇ ਤੌਰ ‘ਤੇ ਹਾਜ਼ਰ ਹੋਏ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆਂ ਕਿ ਗੁਰੂ ਸਹਿਬ ਦੀਆਂ ਸਿੱਖਿਆਵਾ ਹਮੇਸ਼ਾਂ ਹੀ ਸਾਨੂੰ ਏਕਤਾ ਵਿਸਵਾਸ਼, ਸਾਹਸ, ਨਿਮਰਤਾ ਅਤੇ ਵਚਨਬੱਧਤਾ ‘ਤੇ ਚੱਲਣ ਦੀ ਲੋੜ ‘ਤੇ ਜ਼ੋਰ ਦਿੰਦੀਆਂ ਹਨ। ਉਨ੍ਹਾਂ ਦੱਸਿਆ ਕਿ ਆਪਣੇ ਉਦਮ ਸਦਕਾ ਉਦਯੋਗਪਤੀ ਬਣਨ ਲਈ ਉੱਚ ਅਹੁਦੇ ਨੌਕਰੀ ਦਾ ਤਿਆਗ ਕੀਤਾ।
ਉਨ੍ਹਾਂ ਨੌਜਵਾਨਾਂ ਵਰਗ ਨੂੰ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾ *ਤੇ ਚਲਦਿਆਂ ਪੰਜ ਨੁਕਤਿਆਂ ਜਿਵੇਂ ਕਿ ਆਤਮ-ਵਿਸ਼ਵਾਸ਼, ਵਚਨਬੱਧਤਾ, ਹਿਮੰਤ , ਸਲਾਹ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਮੁਹਾਰਤ ਆਦਿ ਨੂੰ ਜ਼ਿੰਦਗੀ ਵਿਚ ਅਪਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਨੂੰ ਸਿਰਜਣਾਤਮਿਕਤਾ ਭਾਵ ਨਵੀਆਂ-ਨਵੀਆਂ ਖੋਜਾਂ ਵੱਲ ਅਗਰਸਰ ਹੋਣਾ ਚਾਹੀਦਾ ਹੈ ਤਾਂ ਜੋ ਚੰਗੇ ਉਦਯੋਗਪਤੀ ਬਣਕੇ ਕੇ ਨੌਕਰੀਆਂ ਦੇਣ ਵਾਲੇ ਬਣਨ ਨਾ ਕੇ ਨੌਕਰੀਆਂ ਲੈਣ ਵਾਲੇ।
ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਵੈਬਨਾਰ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਿਦਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ਸਮਾਜ ਵਿਚ ਸਮਾਨਤਾ ਲਿਆਉਣ ਅਤੇ ਹਾਊਮੈਂ ਨੂੰ ਤਿਆਗਣ ਦਾ ਸੰਦੇਸ਼ ਦਿੱਤਾ ਹੈ। ਇਸ ਲਈ ਅੱਜ ਮੈਂ ਇਸ ਵੈੱਬਨਾਰ ਵਿਚ ਹਾਜ਼ਰ ਨੌਜਵਾਨ ਵਰਗ ਨੂੰ ਇਹ ਕਹਿਣਾ ਚਾਹੁੰਦੀ ਹੈ ਕਿ ਸਾਨੂੰ ਸਾਰਿਆਂ ਨੂੰ ਗੁਰੂ ਸਹਿਬ ਜੀ ਦੀਆਂ ਸਿੱਖਿਆਵਾਂ *ਤੇ ਚਲਦਿਆਂ ਵਿਗਿਅਨਾਕ ਅਤੇ ਸਿਰਜਣਾਤਮਿਕ ਸੋਚ ਨੂੰ ਆਪਣਾਉਦਿਆਂ ਨਿਡਰਤਾ ਨਾਲ ਕੰਮ ਕਰਨਾ ਚਾਹੀਦਾ ਹੈ।ਵਿਸ਼ਵਾਸ਼ ਅਤੇ ਨਿਡਰਤਾ ਨਾਲ ਕੀਤੀ ਗਈ ਮਿਹਨਤ ਹਮੇਸ਼ਾ ਹੰਗ ਲਿਆਉਂਦੀ ਹੈ। ਉਨ੍ਹਾ ਕਿਹਾ ਕਿ ਅੱਜ ਪੂਰਾ ਵਿਸ਼ਵ ਇਕ ਬਹੁਤ ਹੀ ਭਿਅਨਕ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ, ਇਸ ਲਈ ਲੋੜ ਹੈ ਨੈਤਿਕਤਾ ਅਤੇ ਸੱਭਿਆਚਰਕ ਸਾਂਝ ਦੀ ਇਸ ਤੋ ਇਲਾਵਾ ਵਿਗਿਆਨ ਤੇ ਤਕਨਾਲੌਜੀ ਅਪਣਾਉਣ ਦੀ ਜਿਸ ਦੇ ਸਹਾਰੇ ਹੀ ਅਸੀਂ ਇਸ ਮਹਾਂਮਾਰੀ *ਤੇ ਜਿੱਤ ਪਾਈ ਜਾ ਸਕਦੀ ਹੈ।

ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਖੇਤਰ ਕੋਈ ਵੀ ਹੋਵੇ ਲਗਨ ਮਿਹਨਤ ਅਤੇ ਦ੍ਰਿੜਤਾ ਨਾਲ ਅਸੀਂ ਹਮੇਸ਼ਾ ਹੀ ਸਫ਼ਲਤਾ ਹਾਂਸਲ ਕਰ ਸਕਦੇ ਹਾਂ।

Share this Article
Leave a comment