ਕੈਨੇਡਾ ‘ਚ ਗਰਮੀ ਨੇ ਤੋੜਿਆ ਰਿਕਾਰਡ,ਤਾਪਮਾਨ 46.1 ਡਿਗਰੀ ਸੈਲੀਸਅਸ ਤੱਕ ਪਹੁੰਚਿਆ

TeamGlobalPunjab
1 Min Read

ਵੈਨਕੂਵਰ: ਦੱਖਣੀ ਬ੍ਰਿਟਿਸ਼ ਕੋਲੰਬੀਆ ਦੇ ਅੰਦਰੂਨੀ ਹਿੱਸੇ ‘ਚ ਸਥਿਤ ਲਿਟਨ (Lytton) ਵਿਲੇਜ ‘ਚ ਐਤਵਾਰ ਨੂੰ ਤਾਪਮਾਨ ਵਧ ਕੇ 46.1 ਡਿਗਰੀ ਸੈਲੀਸਅਸ ਤੱਕ ਪਹੁੰਚ ਗਿਆ ਹੈ। ਦਸ ਦਈਏ ਇਸਦੇ ਨਾਲ ਹੀ 1937 ਦਾ ਰਿਕਾਰਡ ਟੁੱਟ ਗਿਆ ਹੈ  ਜਦੋਂ ਸਸਕੈਚੇਵਾਨ ਵਿੱਚ 45 ° C ਦਾ ਤਾਪਮਾਨ ਰਿਕਾਰਡ ਕੀਤਾ ਗਿਆ ਸੀ।

ਪੱਛਮੀ ਕੈਨੇਡਾ ਦੇ ਬਹੁਤੇ ਹਿੱਸਿਆਂ ਵਿੱਚ ਵੱਧ ਰਹੀ ਗਰਮੀ ਕਾਰਨ ਚੇਤਾਵਨੀ ਵੀ ਜਾਰੀ ਕੀਤੀ ਜਾ ਰਹੀ ਹੈ। ਮੌਸਮ ਏਜੰਸੀ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਰੋਜ਼ਾਨਾ ਤਾਪਮਾਨ ਦੇ ਕਈ ਰਿਕਾਰਡ ਟੁੱਟ ਗਏ ਹਨ। ਵੈਨਕੂਵਰ ਵਿਚ ਐਤਵਾਰ ਦੁਪਹਿਰ ਤਾਪਮਾਨ 31 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ।ਇਹ ਸ਼ਹਿਰ ਵਾਸੀਆਂ ਨੂੰ ਪਾਣੀ ਪੀਂਦੇ ਰਹਿਣ,ਆਪਣੇ ਗੁਆਂਢੀਆਂ ਦਾ ਧਿਆਨ ਰੱਖਣ ਅਤੇ ਜ਼ਿਆਦਾ ਸਰੀਰਕ ਗਤੀਵੀਧੀਆਂ ਨਾ ਕਰਨ ਦੀ ਅਤੇ ਉਨ੍ਹਾਂ ਸਥਾਨਾਂ ਦੇ ਬਾਰੇ ‘ਚ ਦਸ ਰਹੇ ਹਨ ਜਿਥੇ ਪੂਲ ਅਤੇ ਕੂਲਿੰਗ ਸੈਂਟਰ ਉਪਲਬੱਧ ਹਨ।

ਵਾਤਾਵਰਣ ਕੈਨੇਡਾ ਨੇ ਮੰਗਲਵਾਰ ਤੋਂ ਤਾਪਮਾਨ ਠੰਡਾ ਹੋਣ ਦੀ ਉਮੀਦ ਕੀਤੀ ਹੈਤੱਟੀ ਸ਼ਹਿਰ ਵੈਨਕੂਵਰ ‘ਚ, ਐਤਵਾਰ ਦੀ ਦੁਪਹਿਰੇ ਤਾਪਮਾਨ 31 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਇਸ ਦੌਰਾਨ ਕਈ ਲੋਕ ਸਮੁੰਦਰੀ ਤੱਟ ਵੱਲ ਚਲੇ ਗਏ, ਹਾਲਾਂਕਿ ਭਿਆਨਕ ਗਰਮੀ ‘ਚ ਭੀੜ ਆਮ ਨਾਲੋਂ ਥੋੜ੍ਹੀ ਘੱਟ ਨਜ਼ਰ ਆਈ। 

 

- Advertisement -

Share this Article
Leave a comment