ਮਨਪ੍ਰੀਤ ਬਾਦਲ ਤੇ ਭੜਕੇ ਅਮਰਿੰਦਰ ਸਿੰਘ ਰਾਜਾ ਵੜਿੰਗ, ਭਾਜਪਾ ਨੂੰ ਵੀ ਦਿੱਤੀਆਂ ਅਸੀਸਾਂ

Global Team
1 Min Read

ਬਠਿੰਡਾ :  ਪੰਜੇ ਦਾ ਸਾਥ ਛੱਡ ਕਮਲ ਦੇ ਸੰਗ ਰਲੇ ਮਨਪ੍ਰੀਤ ਬਾਦਲ ਦੇ ਮਸਲੇ ਤੇ ਇਕ ਵਾਰ ਫਿਰ ਗਰਮਾ ਉਠੀ ਹੈ। ਇਸ ਦੇ ਚਲਦਿਆਂ ਅੱਜ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਬਠਿੰਡਾ ਵਿਖੇ ਮੈਂਬਰ ਕਾਰਪੋਰੇਸ਼ਨਜ਼ ਨਾਲ ਮੁਲਾਕਾਤ ਕਰਨ ਪਹੁੰਚੇ। ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਕਾਂਗਰਸ ਪਾਰਟੀ ਨਾਲ ਉਹ ਲੋਕ ਜੁੜੇ ਹੋਏ ਹਨ ਜਿਹੜੇ ਕਾਂਗਰਸ ਦੀ ਵਿਚਾਰਧਾਰਾ ਨੂੰ ਪਿਆਰ ਕਰਦੇ ਹਨ ਜਿਹੜੇ ਕਾਂਗਰਸ ਦੇ ਝੰਡੇ ਨੂੰ ਪਿਆਰ ਕਰਦੇ ਹਨ ।

ਉਨ੍ਹਾਂ ਕਿਹਾ ਕਿ ਅਸੀਂ ਕਿਸੇ ਉਪਰ ਵੀ ਆਪਣਾ ਫੈਸਲਾ ਨਹੀਂ ਥੋਪਾਂਗੇ। ਰਾਜਾ ਵੜਿੰਗ ਨੇ ਇਸ ਮੌਕੇ ਬੋਲਦਿਆਂ ਮਨਪ੍ਰੀਤ ਬਾਦਲ ਉਪਰ ਵੀ ਤੰਜ ਕਸਿਆ। ਉਨ੍ਹਾਂ ਕਿਹਾ ਕਿ ਭਾਵੇਂ ਉਹ ਪਹਿਲਾਂ ਪਾਰਟੀ ਛਡ ਕੇ ਆਏ ਸਨ ਭਾਂਵੇ ਅੱਜ ਵੀ ਗਏ ਹਨ ਪਰ ਇਸ ਦੌਰਾਨ ਇਕ ਵਿਅਕਤੀ ਵੀ ਉਨ੍ਹਾਂ ਨਾਲ ਨਹੀਂ ਗਿਆ । ਇਸ ਮੌਕੇ ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪ੍ਰਮਾਤਮਾ ਇਸੇ ਤਰ੍ਹਾਂ ਜਿਉਂਦੀ ਰੱਖੇ। ਉਨ੍ਹਾਂ ਕਿਹਾ ਕਿ ਅੱਜ ਲੋਕ ਕਾਂਗਰਸ ਨਾਲ ਨਹੀਂ ਨਾਰਾਜ਼ ਬਲਕਿ ਅਜਿਹੇ ਲੋਕਾਂ ਨਾਲ ਨਰਾਜ਼ ਹਨ।

Share this Article
Leave a comment