ਵਾਸ਼ਿੰਗਟਨ ‘ਚ ਖੂਨੀ ਹਿੰਸਾ ਤੋਂ ਬਾਅਦ ਵਿਗੜੇ ਹਾਲਾਤ, ਲਾਉਣੀ ਪਈ ਐਮਰਜੈਂਸੀ

TeamGlobalPunjab
2 Min Read

ਵਾਸ਼ਿੰਗਟਨ : ਅਮਰੀਕਾ ਦੀ ਕੈਪੀਟਲ ਬਿਲਡਿੰਗ ‘ਚ ਹਿੰਸਾ ਤੋਂ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਭੀੜ ਨੂੰ ਕਾਬੂ ਕਰਨ ਦੇ ਲਈ ਵਾਸ਼ਿੰਗਟਨ ਡੀ.ਸੀ ‘ਚ ਪਬਲਿਕ ਐਮਰਜੈਂਸੀ ਲਗਾ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਇੱਥੋਂ ਦੀ ਮੇਅਰ ਮਿਊਰਿਲ ਬਾਊਜਰ ਨੇ ਸਾਂਝੀ ਕੀਤੀ। ਇਹ ਐਮਰਜੈਂਸੀ ਅੱਜ ਤੋਂ ਲਗਾ ਦਿੱਤੀ ਗਈ ਜੋ ਅਗਲੇ 15 ਦਿਨਾਂ ਤੱਕ ਰਹੇਗੀ। ਇਸ ਦੌਰਾਨ ਹਿੰਸਾ ਕਰਨ ਵਾਲੇ ਜਾਂ ਪ੍ਰਦਰਸ਼ਨ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਡੋਨਲਡ ਟਰੰਪ ਰਾਸ਼ਟਰਪਤੀ ਚੋਣਾਂ ‘ਚ ਆਪਣੀ ਹਾਰ ਨਹੀਂ ਕਬੂਲ ਕਰ ਰਹੇ। ਉਨ੍ਹਾਂ ਦੇ ਸਮਰਥਕਾਂ ਨੇ ਉਸ ਸਮੇਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜਦੋਂ ਅਮਰੀਕੀ ਸੰਸਦ ’ਚ ਚੱਲ ਰਹੇ ਵਿਸ਼ੇਸ਼ ਸੈਸ਼ਨ ਦੌਰਾਨ ਟਰੰਪ ਸਮਰਥਕ ਸੰਸਦ ਭਵਨ ’ਚ ਆ ਵੜੇ ਅਤੇ ਹਿੰਸਾ ਕਰਨ ਲੱਗੇ। ਇਸ ਦੌਰਾਨ ਹੋਈ ਗੋਲੀਬਾਰੀ ’ਚ ਇਕ ਮਹਿਲਾ ਦੀ ਮੌਤ ਹੋ ਗਈ ਹੈ।

- Advertisement -

ਰਾਸ਼ਟਰਪਤੀ ਚੋਣਾਂ ‘ਚ ਟਰੰਪ ਨੂੰ ਵੱਡੇ ਅੰਤਰ ਨਾਲ ਹਾਰ ਦਾ ਸਾਹਮਣਾ ਕਰਨਾ ਲਿਆ ਸੀ। ਰਿਪਬਲੀਕਨ ਪਾਰਟੀ ਦੇ ਜੋ ਬਾਇਡਨ ਦੀ ਜਿੱਤ ‘ਤੇ ਮੁਹਰ ਲਗਾਉਣ ਲਈ ਬੁੱਧਵਾਰ ਨੂੰ ਅਮਰੀਕੀ ਸੰਸਦ ਵਿੱਚ ਦੋਵਾਂ ਸਦਨਾਂ ਦੇ ਮੈਂਬਰ ਇੱਕਠਾ ਹੋਏ ਸਨ। ਇਸ ਦੌਰਾਨ ਟਰੰਪ ਦੇ ਸੈਂਕੜੇ ਸਮਰਥਕ ਸੰਸਦ ਪਰਿਸਰ ਵਿੱਚ ਦਾਖਲ ਹੋ ਗਏ ਸਨ। ਜਿਸ ਕਾਰਨ ਇਹ ਹਿੰਸਾ ਫੈਲੀ ਸੀ। ਇਸ ਖੂਨੀ ਝੜਪ ਨੂੰ ਰੋਕਣ ਲਈ ਹੁਣ ਵਾਸ਼ਿੰਗਟਨ ਡੀ.ਸੀ ਪ੍ਰਸ਼ਾਸਨ ਵੱਲੋਂ ਸਖ਼ਤੀ ਵਰਤਦੇ ਹੋਏ ਪਬਲਿਕ ਐਮਰਜੈਂਸੀ ਲਗਾ ਦਿੱਤੀ ਗਈ ਹੈ।

Share this Article
Leave a comment