ਅਮਰੀਕਾ ‘ਚ ਨਸਲੀ ਹਿੰਸਾ ਦੇ ਮਾਮਲਿਆਂ ਖ਼ਿਲਾਫ਼ ਪ੍ਰਦਰਸ਼ਨ, ਪ੍ਰਦਰਸ਼ਨਕਾਰੀਆਂ ਨੇ ਰੱਖੀਆਂ ਮੰਗਾਂ

TeamGlobalPunjab
1 Min Read

 ਸ਼ਿਕਾਗੋ : ਅਮਰੀਕਾ ‘ਚ ਨਸਲੀ ਹਿੰਸਾ ਦੇ ਮਾਮਲੇ ਵੱਧ ਰਹੇ ਹਨ, ਇਨ੍ਹਾਂ ਅਪਰਾਧਾਂ ਖ਼ਿਲਾਫ਼ ਸ਼ਿਕਾਗੋ ਤੇ ਨਿਊਯਾਰਕ ‘ਚ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ। ਸ਼ਿਕਾਗੋ ਦੇ ਚਾਈਨਾ ਟਾਊਨ ਚੌਕ ‘ਚ ਨਸਲੀ ਭੇਦਭਾਵ ਅਤੇ ਅਪਰਾਧਾਂ ਖ਼ਿਲਾਫ਼ ਹਜ਼ਾਰਾਂ ਲੋਕ ਸੜਕ ‘ਤੇ ਆ ਗਏ ਤੇ ਇਨ੍ਹਾਂ ਸਾਰਿਆਂ ਦੇ ਹੱਥਾਂ ‘ਚ ‘ਸਟਾਪ ਏਸ਼ੀਅਨ ਹੇਟ’, ‘ਜ਼ੀਰੋ ਟਾਲਰੈਂਸ ਫਾਰ ਰੇਸਿਜ਼ਮ’ ਲਿਖੇ ਨਾਅਰਿਆਂ ਦੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ।

ਦੱਸ ਦੱਈਏ ਕਿ 16 ਮਾਰਚ ਨੂੰ ਐਟਲਾਂਟਾ ‘ਚ 8 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਨ੍ਹਾਂ ਵਿੱਚੋਂ ਛੇ ਏਸ਼ਿਆਈ ਮੂਲ ਦੀਆਂ ਔਰਤਾਂ ਸਨ। ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਸੁਰੱਖਿਆ ਵਧਾਉਣਾ, ਨਸਲੀ ਹਿੰਸਾ ਦੇ ਅਪਰਾਧਾਂ ਦੀ ਸ਼ਿਕਾਇਤ ਲਈ ਅਲੱਗ ਤੋਂ ਵੈੱਬਸਾਈਟ, ਹਿੰਸਾ ਪੀੜਤਾਂ ਲਈ ਫੰਡ, ਜੋ ਮਾਮਲੇ ਹਨ ਉਨ੍ਹਾਂ ‘ਤੇ ਤੁਰੰਤ ਕਾਰਵਾਈ ਕਰਨਾ ਸੀ।

ਇਸਤੋਂ ਇਲਾਵਾ ਨਿਊਯਾਰਕ ‘ਚ ਵੀ ਨਸਲੀ ਹਿੰਸਾ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ‘ਚ 25 ਰਾਜਾਂ ਦੇ 60 ਤੋਂ ਜ਼ਿਆਦਾ ਸ਼ਹਿਰਾਂ ਦੇ ਲੋਕਾਂ ਦਾ ਪ੍ਰਤੀਨਿਧਤਵ ਸੀ। ਨਿਊਯਾਰਕ ‘ਚ ਤਾਜ਼ਾ ਨਸਲੀ ਹਿੰਸਾ ਪਿੱਛੋਂ ਹੁਣ ਤਕ 10 ਤੋਂ ਜ਼ਿਆਦਾ ਰੈਲੀਆਂ ਕੀਤੀਆਂ ਜਾ ਚੁੱਕੀਆਂ ਹਨ।

Share this Article
Leave a comment