ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਅੰਮ੍ਰਿਤਸਰ ਦੇ ਦੌਰੇ ‘ਤੇ

Rajneet Kaur
2 Min Read

ਅੰਮ੍ਰਿਤਸਰ: ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਅੰਮ੍ਰਿਤਸਰ ਦੇ ਦੌਰੇ ‘ਤੇ ਆ ਰਹੇ ਹਨ।  ਇਸ ਦੌਰਾਨ ਜਿੱਥੇ ਉਹ ਹਰਿਮੰਦਰ ਸਾਹਿਬ ਮੱਥਾ ਟੇਕਣਗੇ, ਉੱਥੇ ਹੀ ਉਹ ਜਲਿਆਂਵਾਲਾ ਬਾਗ, ਦੁਰਗਿਆਣਾ ਮੰਦਿਰ ਅਤੇ ਸ਼੍ਰੀ ਰਾਮਤੀਰਥ ਅਸਥਾਨ ਦੇ ਦਰਸ਼ਨ ਵੀ ਕਰਨਗੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੇ ਪਹੁੰਚਣ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਦੀ ਆਮਦ, ਸਨਮਾਨ ਤੇ ਸੁਰੱਖਿਆ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।  ਅੰਮ੍ਰਿਤਸਰ ਸ਼ਹਿਰ ਨੂੰ 5 ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਇਸ ਕਾਰਨ ਅੱਜ ਦੁਪਹਿਰ 1 ਵਜੇ ਤੋਂ ਕਰੀਬ 4 ਵਜੇ ਤੱਕ ਪੂਰੇ ਸ਼ਹਿਰ ਦੀ ਆਵਾਜਾਈ ਪ੍ਰਭਾਵਿਤ ਹੋਵੇਗੀ।

ਅਜਨਾਲਾ ਸਾਈਡ ਤੋਂ ਅੰਮ੍ਰਿਤਸਰ ਆਉਣ ਵਾਲੀ ਟ੍ਰੈਫਿਕ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ, ਅੱਡਾ ਰਾਜਾਸਾਂਸੀ ਤੋਂ, ਜੀ.ਟੀ ਰੋਡ ਜਲੰਧਰ ਵਾਲੀ ਸਾਈਡ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਗੋਲਡਨ ਗੇਟ ਤੋਂ ਵੱਲ੍ਹਾ/ਵੇਰਕਾ ਬਾਈਪਾਸ ਸਾਈਡ ਨੂੰ, ਜਿਲ੍ਹਾ ਤਰਨ ਤਾਰਨ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਪੁਲ ਕੋਟ ਮਿੱਤ ਸਿੰਘ ਤੋਂ ਤਾਰਾ ਵਾਲੇ ਪੁਲ ਨੂੰ, ਗੇਟ ਹਕੀਮਾ/ਝਬਾਲ ਰੋਡ ਸਾਈਡ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਚੋਂਕ ਖਜਾਨਾ/ਲੋਹਗੜ੍ਹ ਤੋਂ, ਘਿਊ ਮੰਡੀ ਚੋਂਕ ਨੂੰ ਆਉਣ ਵਾਲੀ ਟ੍ਰੈਫਿਕ ਸੁਲਤਾਨਵਿੰਡ ਚੋਂਕ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਉਕਤ ਸਮੇਂ ਦੌਰਾਨ ਡਾਈਵਰਟ ਕੀਤਾ ਜਾਵੇਗਾ। ਹੈਵੀ ਵਹੀਕਲਜ ਦੀ ਵੀ ਇਸ ਸਮੇਂ ਦੌਰਾਨ ਸ਼ਹਿਰ ਵਿੱਚ ਆਉਣ ਤੇ ਮੁਕੰਮਲ ਪਾਬੰਦੀ ਹੈ।

ਪਦੀ ਮੁਰਮੂ 12 ਵਜੇ ਤੱਕ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚ ਰਹੀ ਹੈ। ਜਿਸ ਕਾਰਨ ਅੰਮ੍ਰਿਤਸਰ ਏਅਰਪੋਰਟ ਰੋਡ ਦੁਪਹਿਰ 12 ਤੋਂ 1 ਵਜੇ ਤੱਕ ਪੂਰੀ ਤਰ੍ਹਾਂ ਬੰਦ ਰਹੇਗਾ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਪਹਿਰ 12 ਤੋਂ 2 ਵਜੇ ਦਰਮਿਆਨ ਦੋ ਅੰਤਰਰਾਸ਼ਟਰੀ ਉਡਾਣਾਂ ਰਵਾਨਾ ਹੋਣਗੀਆਂ। ਜਿਸ ਕਾਰਨ ਏਅਰ ਇੰਡੀਆ ਨੇ ਵੀ ਯਾਤਰੀਆਂ ਲਈ ਨਿਰਦੇਸ਼ ਜਾਰੀ ਕੀਤੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment