ਭਾਖੜਾ ਨਹਿਰ ਦੇ ਪਾਣੀ ਦਾ ਜਲ ਪੱਧਰ ਹਰ ਸਾਲ ਨਾਲੋਂ ਵਧੇਰੇ ਥੱਲੇ ਡਿਗਿਆ

TeamGlobalPunjab
2 Min Read

ਰੂਪਨਗਰ :- ਸ਼ਹਿਰ ਦੇ ਲੋਕ ਘਰਾਂ ‘ਚ ਪੀਣ ਵਾਲੇ ਪਾਣੀ ਦੀ ਵਰਤੋਂ ਸੰਯਮ ਨਾਲ ਕਰਨ ਕਿਉਂਕਿ ਇਨ੍ਹਾਂ ਦਿਨੀਂ ਭਾਖੜਾ ਨਹਿਰ ਦਾ ਜਲ ਪੱਧਰ ਡਿੱਗਿਆ ਹੋਇਆ ਹੈ। ਮੇਨ ਵਾਟਰ ਵਰਕਸ ਤਕ ਪੀਣ ਦੇ ਪਾਣੀ ਦੀ ਸਪਲਾਈ ਦਿਨ ‘ਚ ਚਾਰ ਵਾਰ ਤੇ ਰਾਤ ‘ਚ ਦੋ ਤੋਂ ਤਿੰਨ ਵਾਰ ਕਰਨ ‘ਚ ਰੁਕਾਵਟ ਹੋ ਰਹੀ ਹੈ।

ਦੱਸ ਦਈਏ ਪਹਿਲਾਂ ਬੰਨ੍ਹ ‘ਚ ਚਾਰ ਤੋਂ ਪੰਜ ਫੁੱਟ ਤਕ ਪਾਣੀ ਦਾ ਪੱਧਰ ਡਿੱਗਦਾ ਸੀ ਪਰ ਇਸ ਵਾਰ ਪਾਣੀ ਦਾ ਪੱਧਰ 10 ਫੁੱਟ ਤਕ ਡਿੱਗ ਗਿਆ ਹੈ। ਪਾਣੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਕਰਨ ਲਈ ਨਗਰ ਕੌਂਸਲ ਦੀ ਵਾਟਰ ਵਰਕਸ ਬ੍ਰਾਂਚ ਨੂੰ ਦਿਨ ਰਾਤ ਇਕ ਕਰਨਾ ਪੈ ਰਿਹਾ ਹੈ।

ਰੂਪਨਗਰ ਮੇਨ ਵਾਟਰ ਵਰਕਸ ਦੇ ਇੰਚਾਰਜ ਗੁਰਪਾਲ ਸਿੰਘ ਭਰਾ ਨੇ ਕਿਹਾ ਕਿ ਕਣਕ ਦੀ ਵਾਢੀ ਦੇ ਸੀਜ਼ਨ ‘ਚ ਹਰ ਸਾਲ ਭਾਖੜਾ ਨਹਿਰ ‘ਚੋਂ ਪਾਣੀ ਦਾ ਪੱਧਰ ਡਿੱਗਦਾ ਹੈ। ਇਸ ਵਾਰ ਦਿਨ ‘ਚ ਚਾਰ ਵਾਰ ਤੇ ਰਾਤ ‘ਚ ਦੋ ਤੋਂ ਤਿੰਨ ਵਾਰ ਸਾਈਫਨ ਪਾਣੀ ਛੱਡ ਰਿਹਾ ਹੈ। ਘੱਟ ਤੋਂ ਘੱਟ ਇਕ ਘੰਟਾ ਸਾਈਫਨ ਨੂੰ ਦੋਬਾਰਾ ਚਾਲੂ ਕਰਨ ‘ਚ ਲੱਗਦਾ ਹੈ। ਅਜਿਹੇ ‘ਚ ਮੇਨ ਵਾਟਰ ਵਰਕਸ ‘ਚ ਪਾਣੀ ਦੀ ਸਪਲਾਈ ਤੇ ਪਾਣੀ ਟ੍ਰੀਟ ਕਰਨ ਦੀ ਪ੍ਰਕਿਰਿਆ ਲੇਟ ਹੋ ਜਾਂਦੀ ਹੈ। ਸ਼ਹਿਰ ‘ਚ ਸੁਚਾਰੂ ਢੰਗ ਨਾਲ ਪਾਣੀ ਦੀ ਸਪਲਾਈ ਨਹੀਂ ਦਿੱਤੀ ਜਾ ਰਹੀ। ਪਾਣੀ ਦੀ ਸਪਲਾਈ ‘ਚ ਕਟ ਲਾਉਣਾ ਮਜਬੂਰੀ ਹੈ।

Share this Article
Leave a comment