ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਹਵਾਈ ਅੱਡੇ (ਅੰਮ੍ਰਿਤਸਰ ਸਾਹਿਬ) ਦਾ ਹੋਵੇਗਾ ਨਿੱਜੀਕਰਨ

TeamGlobalPunjab
1 Min Read

ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਹਵਾਈ ਅੱਡੇ (ਅੰਮ੍ਰਿਤਸਰ ਸਾਹਿਬ) ਦਾ ਹੋਵੇਗਾ ਨਿੱਜੀਕਰਨ

ਸ੍ਰੀ ਅੰਮ੍ਰਿਤਸਰ ਸਾਹਿਬ :  ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰੁ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਾਲ ਹੀ ਵਿੱਚ ਵਿਦੇਸ਼ਾ ਲਈ ਨਵੀਆਂ ਉਡਾਣਾ ਸ਼ੁਰੂ ਹੋਣ  ਤੋਂ ਬਾਅਦ ਹੁਣ ਜਲਦੀ ਹੀ ਇਸ ਹਵਾਈ ਅੱਡੇ ਦਾ ਨਿੱਜੀ ਕਰਨ ਹੋ ਸਕਦਾ ਹੈ। ਜਿਸ ਤੋ ਬਾਅਦ ਹਵਾਈ ਅੱਡੇ ਦਾ ਕੰਮ ਕਾਜ ਅਤੇ ਵਿਕਾਸ ਨਿੱਜੀ ਕੰਪਨੀਆਂ ਦੇ ਹੱਥਾਂ ਵਿੱਚ ਚਲਿਆ ਜਾਵੇਗਾ।

ਦਰਅਸਲ ਭਾਰਤੀ ਹਵਾਈ ਅੱਡਾ ਅਥਾਰਿਟੀ ਯਾਨੀ ਏ ਏ ਆਈ ਨੇ ਪੰਜਾਬ ਦੇ ਅੰਮ੍ਰਿਤਸਰ ਸਣੇ 6 ਹਵਾਈ ਅੱਡਿਆ ਦੇ ਨਿੱਜੀਕਰਨ ਦੀ ਸ਼ਿਫਾਰਿਸ਼ ਕੇਂਦਰ ਨੂੰ ਕੀਤੀ ਹੈ। ਜਾਣਕਾਰੀ ਮੁਤਾਬਿਕ ਇਹਨਾਂ 6 ਹਵਾਈ ਅੱਡਿਆ ਵਿੱਚ ਅੰਮ੍ਰਿਤਸਰ, ਵਾਰਾਣਸੀ, ਭੁਵਨੇਸ਼ਵਰ, ਇੰਦੌਰ, ਰਾਏਪੁਰ ਅਤੇ ਤ੍ਰਿਚੀ ਦੇ ਨਾਮ ਸ਼ਾਮਿਲ ਹਨ। ਇਨ੍ਹਾਂ ਅੱਡਿਆਂ ਤੋ ਪਹਿਲਾ ਇਸੇ ਸਾਲ ਫਰਵਰੀ ਮਹੀਨੇ ਵਿੱਚ ਕੇਂਦਰ ਸਰਕਾਰ ਲਖਨਊ, ਅਹਿਮਦਾਬਾਦ, ਜੈਪੁਰ,ਮੰਗਲਰੂ ਤਿਰੂਵਨੰਤਪੁਰਮ ਅਤੇ ਗੁਹਾਟੀ ਦੇ ਹਵਾਈ ਅੱਡਿਆਂ ਦੇ ਸੰਚਾਲਨ, ਪ੍ਰਬੰਧਨ ਅਤੇ ਵਿਕਾਸ ਦੇ ਕੰਮ ਨੂੰ ਪ੍ਰਾਈਵੇਟ ਸਾਂਝੇਦਾਰੀ ਰਾਂਹੀ ਸ਼ੁਰੂ ਕਰ ਚੁੱਕੀ ਹੈ, ਜਿਨ੍ਹਾਂ ਦਾ ਰੱਖ ਰਖਾਓ ਦਾ ਠੇਕਾ ਅਡਾਨੀ ਗੁਰੱਪ ਨੂੰ ਦਿੱਤਾ ਗਿਆ ਹੈ ਅਤੇ ਹੋ ਸਕਦਾ ਹੈ ਕਿ ਇਹਨਾਂ 6 ਹੋਰ ਹਵਾਈ ਅੱਡਿਆਂ ਦਾ ਨਿੱਜੀਕਰਨ ਕਰਕੇ ਇਹਨਾਂ ਨੂੰ ਵੀ ਅਡਾਨੀ ਗਰੁੱਪ ਨੂੰ ਦੇ ਦਿੱਤਾ ਜਾਵੇ। ਫਿਲਹਾਲ ਜਾਣਕਾਰੀ ਇਹ ਹੈ ਕਿ ਇਸ ਸਬੰਧੀ ਸ਼ਿਫਾਰਿਸ਼ ਸ਼ਹਿਰੀ ਹਵਾਬਾਜੀ ਮੰਤਰਾਲੇ ਨੂੰ ਭੇਜੀ ਜਾ ਚੁੱਕੀ ਹੈ।

Share this Article
Leave a comment