ਪ੍ਰਧਾਨ ਮੰਤਰੀ ਮੋਦੀ ਦਾ ਦੇਸ਼ ਦੇ ਭਵਿਖ ਦਾ ਸੁਨੇਹਾ!

Prabhjot Kaur
4 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਅਡੀਟਰ;

ਅਯੁੱਧਿਆ ਵਿਖੇ ਰਾਮ ਮੰਦਰ ਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਬਾਅਦ ਸਟੇਜ ਤੋਂ ਭਾਵੁਕ ਅੰਦਾਜ ਵਿਚ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਾਮ ਮੰਦਰ ਰਾਸ਼ਟਰ ਨਿਰਮਾਣ ਦਾ ਸੁਨੇਹਾ ਦਿੰਦਾ ਹੈ ਅਤੇ ਇਹ ਦੇਸ਼ ਨੂੰ ਅੱਗੇ ਲੈ ਜਾਣ ਦਾ ਸਹੀ ਸਮਾਂ ਹੈ। ਉਨਾਂ ਮੰਦਰ ਦਾ ਵਿਰੋਧ ਕਰਨ ਵਾਲਿਆਂ ਨੂੰ ਵੀ ਨਿਸ਼ਾਨੇ ਤੇ ਲਿਆ।ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਲੰਮੀ ਜਦੋਜਹਿਦ ਅਤੇ ਕੁਰਬਾਨੀਆਂ ਬਾਅਦ ਰਾਮ ਅਯੁੱਧਿਆ ਆ ਗਏ ਹਨ ।ਉਨਾ ਕਿਹਾ ਕਿ ਬਹੁਤ ਕੁਝ ਕਿਹਾ ਜਾ ਰਿਹਾ ਹੈ ਪਰ ਮੈਂ ਅਜੇ ਵੀ ਪ੍ਰਾਣ ਪ੍ਰਤਿਸ਼ਠਾ ਦੇ ਭਾਵ ਵਿਚ ਲੀਨ ਹਾਂ। ਰਾਮ ਹੁਣ ਟੈਂਟ ਵਿਚ ਨਹੀ ਸਗੋਂ ਵੱਡੇ ਮੰਦਿਰ ਵਿਚ ਰਹਿਣਗੇ। ਦੁਨੀਆ ਵਿਚ ਇਸ ਮੌਕੇ ਇਕ ਮਹੌਲ ਬਣਿਆ ਹੈ । 22 ਜਨਵਰੀ ਤਰੀਕ ਨਹੀ ,ਨਵਾਂ ਕਾਲ ਚੱਕਰ ਦਾ ਸੁਨੇਹਾ ਹੈ।ਪੂਰੇ ਦੇਸ਼ ਵਿਚ ਨਵਾਂ ਵਿਸ਼ਵਾਸ ਪੈਦਾ ਹੋਇਆ ਹੈ। ਰਾਮ ਦਾ ਮੰਦਰ ਬਣਿਆ ਹੈ ਅਤੇ ਗੁਲਾਮੀ ਦੀ ਜੰਜੀਰ ਟੁੱਟੀ ਹੈ। ਸਾਨੂੰ ਮਾਣ ਹੈ ਕਿ ਅਸੀਂ ਇਹ ਵੇਖ ਰਹੇ ਹਾਂ। ਇਹ ਅਮਿਟ ਰੇਖਾ ਹੈ! ਮੋਦੀ ਨੇ ਕਿਹਾ ਕਿ ਰਾਮ ਨਾਲ ਹਨੂੰਮਾਨ ਜੀ ਨੂੰ ਵੀ ਪ੍ਰਣਾਮ ਅਤੇ ਅਦਿੱਖ ਸ਼ਕਤੀਆਂ ਨੂੰ ਪ੍ਰਣਾਮ। ਉਨਾਕਿਹਾ ਕਿ ਅਫਸੋਸ ਕਿ ਐਨੀਆਂ ਸਦੀਆਂ ਇਹ ਕੰਮ ਕਰ ਨਹੀ ਸਕੇ ਪਰ ਹੁਣ ਰਾਮ ਮਾਫ ਕਰ ਦੇਣਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਲੰਮੇ ਵਿਯੋਗ ਦਾ ਅੰਤ ਹੋ ਗਿਆ। ਸੈਂਕੜੇ ਸਾਲ ਵਿਯੋਗ ਸਿਹਾ ਹੈ। ਅਦਾਲਤੀ ਮਾਮਲੇ ਵਿਚ ਆਉਣ ਬਾਦ , ਧੰਨਵਾਦ ਅਦਾਲਤ ਨੇ ਨਿਆਂ ਦੀ ਲਾਜ ਰੱਖ ਲਈ। ਅੱਜ ਪੂਰਾ ਦੇਸ਼ ਦਿਵਾਲੀ ਮਨਾ ਰਿਹਾ ਹੈ। ਮੇਰਾ ਵਿਸ਼ਵਾਸ਼ ਹੈ ਕਿ ਕਾਲ ਚੱਕਰ ਬਦਲੇਗਾ ਅਤੇ ਸਹੀ ਦਿਸ਼ਾ ਵੱਲ ਜਾਵੇਗਾ।ਮੋਦੀ ਨੇ ਗਿਆਰਾ ਦਿਨ ਵਰਤ ਰੱਖਿਆ । ਮੋਦੀ ਨੇ ਕਿਹਾ ਕਿ ਰਾਮ ਭਾਰਤ ਦੀ ਆਤਮਾ ਹੈ। ਦੇਸ਼ ਰਾਮਾਇਣ ਅਲੱਗ ਅਲੱਗ ਭਾਸ਼ਾ ਵਿਚ ਚੇਤੇ ਕਰਦਾ ਹੈ ਅਤੇ ਇਹ ਨਿਰੰਰਤ ਰਾਮ ਦਾ ਨਾਮ ਹੈ।

ਮੋਦੀ ਨੇ ਸਮਾਗਮ ਬਾਰੇ ਕਿਹਾ ਕਿ ਰਾਮ ਭਗਤਾਂ, ਕਾਰ ਸੇਵਕਾਂ ਅਤੇ ਸੰਤਾਂ ਦਾ ਧੰਨਵਾਦ। ਸਾਡੇ ਦੇਸ਼ ਨੇ ਇਹ ਮੌਕਾ ਲਿਆਂਦਾ। ਕਈ ਆਖਦੇ ਸਨ ਕਿ ਰਾਮ ਮੰਦਰ ਬਣੇਗਾ ਤਾਂ ਅੱਗ ਲੱਗ ਜਾਏਗੀ ਪਰ ਰਾਮ ਮੰਦਰ ਤਾਂ ਭਵਿਖ ਦੀ ਪ੍ਰੇਰਨਾ ਹੈ। ਅਜਿਹੇ ਲੋਕ ਸਮਝਣ ਕਿ ਰਾਮ ਅੱਗ ਨਹੀ , ਊਰਜਾ ਹੈ। ਦੁਨੀਆਂ ਵਿਚ ਇਹ ਦਿਨ ਮਨਾਇਆ ਜਾ ਰਿਹਾ ਹੈ। ਇਹ ਭਾਰਤ ਦਾ ਮਾਣ ਹੈ। ਇਹ ਮੰਦਰ ਭਾਰਤ ਦੀ ਰਾਸ਼ਟਰ ਚੇਤੰਨਾ ਹੈ। ਅਯੁੱਧਿਆ ਦਾ ਸੁਨੇਹਾ ਹੈ ਕਿ ਅੱਗੇ ਕੀ ਕਰਨਾ ਹੈ? ਕਾਲ ਚੱਕਰ ਬਦਲ ਰਿਹਾ ਹੈ। ਇਹ ਸਹੀ ਸਮਾਂ ਹੈ ਅੱਜ ਤੋ ਨਵੇਂ ਇਕ ਹਜਾਰ ਸਾਲ ਦੇ ਭਾਰਤ ਦੀ ਨੀਂਹ ਰੱਖਣੀ ਹੈ। ਹਨੂੰਮਾਨ ਵਾਲੀ ਭਗਤੀ ਭਾਰਤ ਦਾ ਨਿਰਮਾਣ ਬਣੇਗੀ। ਰਾਮ ਤੋਂ ਰਾਸ਼ਟਰ ਦੀ ਚੇਤੰਨਾ ਦਾ ਵਿਸਥਾਰ ਹੈ। ਉਨਾਂ ਨੇ ਸਾਰਿਆਂ ਨੂੰ ਸਹਿਯੋਗ ਦਾ ਸਦਾ ਦਿੱਤਾ ਹੈ। ਸੰਕਲਪ ਰਾਸ਼ਟਰ ਨਿਰਮਾਣ ਦਾ ਸੱਦਾ। ਭਾਰਤ ਦੀ ਯੁਵਾ ਸ਼ਕਤੀ ਨੂੰ ਸੱਦਾ ਦਿੱਤਾ ਹੈ ਕਿ ਦੇਸ਼ ਲਈ ਅੱਗੇ ਆਉ।ਪੁਰਾਤਨ ਅਤੇ ਅਧੁਨਿਕਤਾ ਦਾ ਸੁਮੇਲ ਹੈ। ਭਾਰਤ ਨੂੰ ਅੱਗੇ ਵੱਧਣ ਦਾ ਸੱਦਾ ਹੈ। ਸਮਾਗਮ ਨੂੰ ਆਰ ਐਸ ਐਸ ਮੁੱਖੀ ਅਤੇ ਯੂ ਪੀ ਦੇ ਮੁੱਖ ਮੰਤਰੀ ਨੇ ਵੀ ਸੰਬੋਧਨ ਕੀਤਾ।

- Advertisement -

ਅੱਜ ਦੇ ਸਮਾਗਮ ਵਿਚ ਫਿਲਮੀ ਜਗਤ, ਖੇਡ ਜਗਤ ਅਤੇ ਰਾਜਸੀ ਜਗਤ ਦੇ ਇਲਾਵਾ ਵੱਡੀ ਗਿਣਤੀ ਵਿੱਚ ਸਾਧੂ ਅਤੇ ਸੰਤ ਹਾਜਰ ਸਨ। ਕਾਂਗਰਸ ਸਮੇਤ ਕਈ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਰਾਮ ਸਾਰਿਆਂ ਦੇ ਦਿਲ ਵਿੱਚ ਵਸਦਾ ਹੈ ਪਰ ਭਾਜਪਾ ਨੇ ਅੱਜ ਦੇ ਸਮਾਗਮ ਨੂੰ ਭਾਜਪਾ ਰੰਗਤ ਵਿੱਚ ਰੰਗ ਦਿੱਤਾ ਹੈ, ਇਸ ਕਰਕੇ ਉਹ ਇਸ ਸਮਾਗਮ ਵਿੱਚ ਨਹੀਂ ਆਏ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਿੰਘ ਸਾਹਿਬਾਨ ਨੂੰ ਵੀ ਸਮਾਗਮ ਦਾ ਸੱਦਾ ਦਿੱਤਾ ਪਰ ਉਨਾਂ ਨੇ ਧੰਨਵਾਦ ਕਰਦਿਆਂ ਸਮਾਗਮ ਵਿਚ ਸ਼ਮੂਲੀਅਤ ਨਹੀਂ ਕੀਤੀ।

ਸੰਪਰਕਃ 9814002186

Share this Article
Leave a comment