ਰਾਸ਼ਟਰਪਤੀ ਮੁਰਮੂ ਅੱਜ ਤੋਂ ਕਰਨਾਟਕ, ਤੇਲੰਗਾਨਾ ਅਤੇ ਮਹਾਰਾਸ਼ਟਰ ਦੇ ਪੰਜ ਦਿਨਾਂ ਦੌਰੇ ‘ਤੇ

Rajneet Kaur
2 Min Read

ਨਵੀਂ ਦਿੱਲੀ: ਰਾਸ਼ਟਰਪਤੀ ਦ੍ਰੋਪਦੀ ਮੁਰਮੂ 3 ਤੋਂ 7 ਜੁਲਾਈ ਤੱਕ ਕਰਨਾਟਕ, ਤੇਲੰਗਾਨਾ ਅਤੇ ਮਹਾਰਾਸ਼ਟਰ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਦੋ ਕਨਵੋਕੇਸ਼ਨਾਂ ‘ਚ ਸ਼ਿਰਕਤ ਕਰਨਗੇ ਅਤੇ ਕਮਜ਼ੋਰ ਕਬੀਲਿਆਂ ਦੇ ਮੈਂਬਰਾਂ ਨਾਲ ਮੁਲਾਕਾਤ ਵੀ ਕਰਨਗੇ। ਇਹ ਜਾਣਕਾਰੀ ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਵਿੱਚ ਦਿੱਤੀ ਗਈ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ 3 ਜੁਲਾਈ, 2023 ਨੂੰ ਕਰਨਾਟਕ ਦੇ ਮੁਦੇਨਹੱਲੀ ਵਿੱਚ ਸ੍ਰੀ ਸੱਤਿਆ ਸਾਈਂ ਯੂਨੀਵਰਸਿਟੀ ਫਾਰ ਹਿਊਮਨ ਐਕਸੀਲੈਂਸ ਦੇ ਦੂਜੇ ਕਨਵੋਕੇਸ਼ਨ ਵਿੱਚ ਸ਼ਾਮਿਲ ਹੋਣਗੇ। ਸ਼ਾਮ ਨੂੰ, ਉਹ ਕਰਨਾਟਕ ਦੇ ਰਾਜ ਭਵਨ ਵਿਖੇ ਪੀਵੀਟੀਜੀ ਮੈਂਬਰਾਂ ਨਾਲ ਵੀ ਗੱਲਬਾਤ ਕਰਨਗੇ। ਇਸ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ 4 ਜੁਲਾਈ ਮੰਗਲਵਾਰ ਨੂੰ ਹੈਦਰਾਬਾਦ ਵਿਚ ਅਲੁਰੀ ਸੀਤਾਰਾਮ ਰਾਜੂ ਦੀ 125ਵੀਂ ਜਯੰਤੀ ਸਮਾਰੋਹ ਦੀ ਪ੍ਰਧਾਨਗੀ ਕਰਨਗੇ ਅਤੇ ਲੋਕਾਂ ਨੂੰ ਸੰਬੋਧਨ ਕਰਨਗੇ।

ਰਾਸ਼ਟਰਪਤੀ ਬੁੱਧਵਾਰ, 5 ਜੁਲਾਈ ਨੂੰ,  ਗੋਂਡਵਾਨਾ ਯੂਨੀਵਰਸਿਟੀ ਦੀ 10ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰਨਗੇ। ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਉਹ ਕੋਰਾਡੀ, ਨਾਗਪੁਰ ਵਿੱਚ ਭਾਰਤੀ ਵਿਦਿਆ ਭਵਨ ਵਿੱਚ ਸੱਭਿਆਚਾਰਕ ਕੇਂਦਰ ਦਾ ਉਦਘਾਟਨ ਵੀ ਕਰਨਗੇ।ਵੀਰਵਾਰ, 6 ਜੁਲਾਈ ਨੂੰ, ਰਾਸ਼ਟਰਪਤੀ ਨਾਗਪੁਰ ਦੇ ਰਾਜ ਭਵਨ ਵਿੱਚ ਪੀਵੀਟੀਜੀ ਮੈਂਬਰਾਂ ਨਾਲ ਗੱਲਬਾਤ ਕਰਨਗੇ। ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਮੁੰਬਈ ਵਿੱਚ ਰਾਜ ਭਵਨ ਵਿੱਚ ਆਪਣੇ ਸਨਮਾਨ ਵਿੱਚ ਮਹਾਰਾਸ਼ਟਰ ਸਰਕਾਰ ਦੁਆਰਾ ਪ੍ਰਯੋਜਿਤ ਇੱਕ ਸਮਾਗਮ ਵਿੱਚ ਸ਼ਾਮਿਲ ਹੋਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment