ਵਲਿੰਗਟਨ : ਦੁਨੀਆ ਵਿਚ ਕੋਰੋਨਾ ਵਾਇਰਸ ਕਾਰਨ ਹੋ ਰਹੀਆਂ ਮੌਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਚਲਦਿਆਂ ਅੱਜ ਨਿਊਜ਼ੀਲੈਂਡ ਵਿਚ ਪਹਿਲੀ ਮੌਤ ਦਰਜ਼ ਕੀਤੀ ਹੈ। ਇਸ ਮਹਿਲਾ ਦੇ ਕੋਰੋਨਾ ਪੌਜ਼ਟਿਵ ਹੋਣ ਬਾਰੇ ਬੀਤੀ ਕੱਲ੍ਹ ਪਤਾ ਲਗਿਆ ਸੀ ਅਤੇ ਅੱਜ ਇਸ ਨੇ ਸਾਊਥ ਆਈਲੈਂਡ ਦੇ ਵੈਸਟ ਕੋਸਟ ਖੇਤਰ ਗੜੇਮਾਉਥ ਹਸਪਤਾਲ ਵਿਚ ਦਮ ਤੋੜ ਦਿੱਤਾ ।
ਰਿਪੋਰਟ ਮੁਤਾਬਿਕ ਪਹਿਲਾਂ ਇਸ ਮਹਿਲਾ ਨੂੰ ਇੰਫਲੁਇੰਜਾ ਨਾਮਕ ਬਿਮਾਰੀ ਹੋਣ ਦਾ ਸ਼ੱਕ ਸੀ ਇਸੇ ਲਈ ਇਸ ਬਿਮਾਰੀ ਦਾ ਹੀ ਇਲਾਜ਼ ਕੀਤਾ ਜਾ ਰਿਹਾ ਸੀ। ਪਰ ਇਸ ਤੋਂ ਬਾਅਦ ਜਾਂਚ ਦੌਰਾਨ ਮਹਿਲਾ ਨੂੰ ਕੋਰੋਨਾ ਪੌਜ਼ਟਿਵ ਪਾਇਆ ਗਿਆ। ਜਿਸ ਕਾਰਨ ਇਸ ਦਾ ਇਲਾਜ਼ ਕਰ ਰਹੇ 21 ਕਰਮਚਾਰੀਆਂ ਨੇ ਵੀ ਹੁਣ ਸੈਲਫ ਆਈਸੋਲੇਟ ਕੀਤਾ ਹੈ। ਰਿਪੋਰਟਾਂ ਮੁਤਾਬਿਕ ਅੱਜ ਇਥੇ 60 ਨਵੇਂ ਮਾਮਲੇ ਸਾਹਮਣੇ ਹਨ ਜਿਸ ਕਾਰਨ ਇਥੇ ਮਰੀਜ਼ਾਂ ਦੀ ਗਿਣਤੀ 514 ਹੋ ਗਈ ਹੈ।
ਨਿਊਜ਼ੀਲੈਂਡ ਵਿਚ ਕੋਰੋਨਾ ਵਾਇਰਸ ਕਾਰਨ ਹੋਈ ਪਹਿਲੀ ਮੌਤ, 60 ਨਵੇਂ ਮਾਮਲੇ ਆਏ ਸਾਹਮਣੇ !
Leave a comment
Leave a comment